FacebookTwitterg+Mail

ਰਵਿੰਦਰ ਗਰੇਵਾਲ ਦਾ ਗੀਤ ‘ਗੇੜੇ ਮਾਰਦਾ’ ਚੜ੍ਹਿਆ ਨੌਜਵਾਨਾਂ ਦੇ ਬੁੱਲ੍ਹਾਂ ’ਤੇ

ravinder grewal latest punjabi song gede marda
14 September, 2019 09:12:19 AM

ਜਲੰਧਰ (ਸੋਮ) – ਆਪਣੀ ਸੁਰੀਲੀ ਅਤੇ ਦਮਦਾਰ ਗਾਇਕੀ ਨਾਲ ਨੌਜਵਾਨ ਦਿਲਾਂ ’ਤੇ ਰਾਜ ਕਰਨ ਵਾਲੇ ਗਾਇਕ ਰਵਿੰਦਰ ਗਰੇਵਾਲ ਵਲੋਂ ਬੀਤੇ ਕੁਝ ਦਿਨ ਪਹਿਲਾਂ ਆਪਣਾ ਇਕ ਡਿਊਟ ਗੀਤ ‘ਗੇੜੇ ਮਾਰਦਾ’ ਰਿਲੀਜ਼ ਕੀਤਾ ਗਿਆ। ਇਸ ਗੀਤ ਵਿਚ ਉਨ੍ਹਾਂ ਦੀ ਸਹਿ-ਗਾਇਕਾ ਵਜੋਂ ਪ੍ਰੀਤ ਥਿੰਦ ਨੇ ਆਵਾਜ਼ ਦਿੱਤੀ ਹੈ ਤੇ ਗੀਤ ਨੂੰ ਲਿਖਿਆ ਹੈ ਪਵਨ ਮਾਨ ਨੇ। ਸੰਗੀਤ ਹਮੇਸ਼ਾ ਦੀ ਤਰ੍ਹਾਂ ਡੀ.ਜੇ. ਡਸਟਰ ਨੇ ਬਹੁਤ ਹੀ ਮਿਹਨਤ ਨਾਲ ਤਿਆਰ ਕੀਤਾ ਹੈ। ਟੇਡੀ ਪੱਗ ਸੰਗੀਤ ਕੰਪਨੀ ਵਲੋਂ ਰਿਲੀਜ਼ ਕੀਤੇ ਗਏ ਇਸ ਗੀਤ ਨੂੰ ਬਹੁਤ ਹੀ ਵੱਡਾ ਹੁੰਗਾਰਾ ਮਿਲ ਰਿਹਾ ਹੈ।

ਰਵਿੰਦਰ ਗਰੇਵਾਲ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਸਰੋਤੇ ਸਾਫ ਸੁਥਰੀ ਅਤੇ ਅਰਥ ਭਰਪੂਰ ਗਾਇਕੀ ਨੂੰ ਵੀ ਪਸੰਦ ਕਰ ਰਹੇ ਹਨ ਅਤੇ ਉਹ ਆਪਣੇ ਰੱਬ ਵਰਗੇ ਸਰੋਤਿਆਂ ਦੇ ਹਮੇਸ਼ਾ ਧੰਨਵਾਦੀ ਰਹਿਣਗੇ, ਜਿਹੜੇ ਉਸ ਦੇ ਹਰ ਨਵੇਂ ਗੀਤ ਨੂੰ ਹਿੱਟ ਹੋਣ ਦਾ ਦਰਜਾ ਪ੍ਰਦਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਸਮੇ-ਸਮੇਂ 'ਤੇ ਆਪਣੇ ਸਰੋਤਿਆਂ ਲਈ ਕੁਝ ਨਾ ਕੁਝ ਨਵਾਂ ਲੈ ਕੇ ਆਉਂਦੇ ਹੀ ਰਹਿਣਗੇ।


Tags: Gede MardaRavinder GrewalPreet ThindLatest Punjabi SongTedi Pag Records

Edited By

Sunita

Sunita is News Editor at Jagbani.