FacebookTwitterg+Mail

ਰਵਨੀਤ ਦਾ ਨਵਾਂ ਗੀਤ 'ਜਾਨ ਵਾਰਦਾ' 27 ਨੂੰ ਹੋਵੇਗਾ ਰਿਲੀਜ਼

ravneet new song jaan warda poster out
21 June, 2019 09:08:52 PM

ਜਲੰਧਰ (ਬਿਊਰੋ)— ਥੋੜ੍ਹੇ ਸਮੇਂ 'ਚ ਖਾਸ ਪਛਾਣ ਬਣਾਉਣ ਵਾਲੇ ਨੌਜਵਾਨ ਪੰਜਾਬੀ ਗਾਇਕ ਤੇ ਅਦਾਕਾਰ ਰਵਨੀਤ ਨੇ ਆਪਣੇ ਆਉਣ ਵਾਲੇ ਨਵੇਂ ਸਿੰਗਲ ਟਰੈਕ 'ਜਾਨ ਵਾਰਦਾ' ਦਾ ਪੋਸਟਰ ਅੱਜ ਰਿਲੀਜ਼ ਕੀਤਾ ਹੈ। ਰਵਨੀਤ ਨੇ ਇਹ ਪੋਸਟਰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ, 'Jaan Warda Romantic Song is on the way Date - 27 June Bohht Pyara Gaana Banea , Umeed ae tuhanu sab nu wadia laggu ਇਹ ਤਾਂ ਸਾਫ ਹੈ ਕਿ ਰਵਨੀਤ ਦਾ ਇਹ ਗੀਤ ਰੋਮਾਂਟਿਕ ਹੋਵੇਗਾ। ਇਸ ਗੀਤ ਨੂੰ ਗੀਤਕਾਰ ਸੁੱਖ ਸੰਧੂ ਨੇ ਲਿਖਿਆ ਹੈ, ਜਦਕਿ ਬੀਟ ਇੰਸਪੈਕਟਰ ਨੇ ਇਸ ਗੀਤ ਦਾ ਮਿਊਜ਼ਿਕ ਤਿਆਰ ਕੀਤਾ ਹੈ। ਗੁਰਿੰਦਰ ਬਾਵਾ ਵਲੋਂ ਇਸ ਗੀਤ ਦੀ ਵੀਡੀਓ ਬਣਾਈ ਗਈ ਹੈ। 'ਜਾਨ ਵਾਰਦਾ' ਗੀਤ ਨੂੰ ਜਿਊਕ ਡੋਕ ਤੇ ਗੁਰਨਵ ਪ੍ਰੋਡਕਸ਼ਨ ਹਾਊਸ ਵਲੋਂ ਪੇਸ਼ ਕੀਤਾ ਜਾ ਰਿਹਾ ਹੈ।

27 ਜੂਨ ਨੂੰ ਇਹ ਗੀਤ ਰਿਲੀਜ਼ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਰਵਨੀਤ ਆਪਣੀ ਐਂਕਰਿੰਗ ਕਰਕੇ ਚਰਚਾ 'ਚ ਆਏ ਸਨ। ਰਵਨੀਤ ਨੇ ਬੀਨੂੰ ਢਿੱਲੋਂ ਨਾਲ 'ਬਾਈਲਾਰਸ' 'ਚ ਕੰਮ ਕੀਤਾ ਸੀ। ਇਸ ਤੋਂ ਇਲਾਵਾ ਬਤੌਰ ਹੀਰੋ ਉਸ ਨੇ 'ਜੱਟ ਵਰਸਿਜ਼ ਆਈਲਟਸ' ਫਿਲਮ ਵੀ ਕੀਤੀ। ਰਵਨੀਤ ਇਸ ਤੋਂ ਪਹਿਲਾਂ 'ਲੱਖ ਲਾਹਣਤਾਂ', 'ਮੇ ਬੀ', 'ਰਾਜੇ ਜੱਟ' ਤੇ 'ਵਿਆਹ ਵਾਲਾ ਕਾਰਡ' ਵਰਗੇ ਹਿੱਟ ਗੀਤ ਗਾ ਚੁੱਕੇ ਹਨ।


Tags: RavneetJaan WardaNew Punjabi SongSukh SandhuGurinder BawaBeat Inspecter ਮਿਊਜ਼ਿਕ ਅਪਡੇਟPoster Out

About The Author

Lakhan

Lakhan is content editor at Punjab Kesari