ਮੁੰਬਈ(ਬਿਊਰੋ)— ਬਾਲੀਵੁੱਡ ਦੇ ਆਲਟਾਈਮ ਫੇਵਰੇਟ ਖਲਾਨਾਇਕ ਰਜਾ ਮੁਰਾਦ ਦਾ ਅੱਜ 68ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦ ਜਨਮ 23 ਨਵੰਬਰ 1950 'ਚ ਹੋਇਆ ਸੀ। ਯੂਪੀ ਦੇ ਰਾਮਪੁਰ 'ਚ ਜੰਮੇ ਰਜਾ ਮੁਰਾਦ ਨੇ ਆਪਣੇ ਦਮਦਾਰ ਅਭਿਨੈ ਦੇ ਦਮ 'ਤੇ ਬਾਲੀਵੁੱਡ 'ਚ ਆਪਣਾ ਸਿੱਕਾ ਜਮਾਇਆ ਸੀ।
250 ਤੋਂ ਜ਼ਿਆਦਾ ਬਾਲੀਵੁੱਡ ਫਿਲਮਾਂ 'ਚ ਕੰਮ ਕਰ ਚੁੱਕੇ ਰਜਾ ਮੁਰਾਦ ਇਸ ਸਾਲ ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ ਦੀ ਸਟਾਰਰ ਫਿਲਮ 'ਪਦਮਾਵਤ' 'ਚ ਜਲਾਲੂਦੀਨ ਖਿਲਜੀ ਦੇ ਕਿਰਦਾਰ 'ਚ ਨਜ਼ਰ ਆਏ ਸਨ। ਸਾਲ 1965 'ਚ 'ਜੌਹਰ ਮਹਿਮੂਦ ਇਨ ਗੋਆ' ਨਾਲ ਐਕਟਿੰਗ ਦੀ ਦੁਨੀਆ 'ਚ ਕਦਮ ਰੱਖਣ ਵਾਲੇ ਰਜਾ ਮੁਰਾਦ ਕਈ ਫਿਲਮਾਂ 'ਚ ਸਟਾਰਸ 'ਤੇ ਜੁਲਮ ਕਰਦੇ ਤੇ ਉਨ੍ਹਾਂ ਨੂੰ ਪ੍ਰੇਸ਼ਾਨ ਕਰਦੇ ਨਜ਼ਰ ਆਏ ਸਨ।
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਅਸਲ ਜ਼ਿੰਦਗੀ 'ਚ ਜਦੋਂ ਇਕ ਲੜਕੀ ਨੂੰ ਦਿਲ ਦੀ ਗੱਲ ਆਖਣ ਦਾ ਸਮਾਂ ਆਇਆ ਤਾਂ ਉਹ ਘਬਰਾ ਗਏ ਸਨ। ਇਹ ਕਿੱਸਾ ਕਾਫੀ ਦਿਲਚਸਪ ਹੈ। ਦਰਅਸਲ ਹੋਇਆ ਇੰਝ ਕਿ ਰਜਾ ਮੁਰਾਦ ਆਪਣੇ ਘਰ ਦੇ ਕਰੀਬ ਰਹਿਣ ਵਾਲੀ ਇਕ ਲੜਕੀ ਨੂੰ ਕਾਫੀ ਪਸੰਦ ਕਰਦੇ ਸਨ। ਉਸ ਨੂੰ ਆਉਂਦੇ-ਜਾਂਦੇ ਦੇਖ ਪਸੰਦ ਕਰਨ ਲੱਗੇ।
ਮੁਸ਼ਕਿਲ ਇਹ ਸੀ ਕਿ ਦਿਲ ਦੀ ਗੱਲ ਜੁਬਾਨ ਤੱਕ ਕਿਵੇਂ ਆਏ, ਪਿਆਰ ਦਾ ਇਕਰਾਰ ਕਰਨ ਦੀ ਹਿੰਮਤ ਨਾ ਰੱਖ ਸਕੇ। ਇਸ ਲਈ ਰਜਾ ਮੁਰਾਦ ਦੇ ਦੋਸਤ ਉਨ੍ਹਾਂ ਨੂੰ ਤੰਗ ਕਰਨ ਲੱਗੇ ਕਿ 'ਤੇਰੇ ਤੋਂ ਨਹੀਂ ਕੁਝ ਹੋ ਸਕਣਾ'। ਇਸ ਤੋਂ ਬਾਅਦ ਰਜਾ ਮੁਰਾਦ ਨੇ ਤੈਅ ਕਰ ਲਿਆ ਲੜਕੀ ਪ੍ਰਪੋਜ਼ ਕਰਨ ਦਾ।
ਜਿਵੇਂ ਹੀ ਲੜਕੀ ਆਈ ਤੇ ਰਜਾ ਮੁਰਾਦ ਫਿਰ ਘਬਰਾ ਗਏ। ਜਦੋਂ ਲੜਕੀ ਜਦੋਂ ਹੋਰ ਨੇੜੇ ਆਈ ਤਾਂ ਰਜਾ ਮੁਰਾਦ ਨੇ ਉਸ ਦੇ ਗੱਲ ਦੇ ਕਿੱਸ ਕਰ ਦਿੱਤੀ। ਇਸ ਗੱਲ 'ਤੇ ਲੜਕੀ ਨੂੰ ਕਾਫੀ ਗੁੱਸਾ ਆਇਆ ਤੇ ਉਹ ਰਜਾ ਮੁਰਾਦ ਨੇ ਕਟ ਲਿਆ ਆਖਦੀ ਉਥੋਂ ਭੱਜ ਗਈ।
ਫਿਲਮਾਂ 'ਚ ਅਭਿਨੇਤਰੀਆਂ ਨੂੰ ਰੁਵਾਉਣ ਵਾਲੇ ਰਜਾ ਮੁਰਾਦ ਨੱਕ (ਬੇਇੱਜਤੀ ਕਰਾਉਣ) ਕਟਾਉਣ ਤੋਂ ਬਾਅਦ ਕਾਫੀ ਰੋਏ ਸਨ। ਇਹ ਘਟਨਾ ਉਨ੍ਹਾਂ ਦੇ ਸਕੂਲੀ ਦਿਨਾਂ ਦੌਰਾਨ ਹੋਈ ਸੀ। ਅੱਜ ਰਜਾ ਮੁਰਾਦ ਦਾ ਨਾਂ ਦਿੱਗਜ ਅਭਿਨੇਤਾਵਾਂ 'ਚ ਸ਼ੁਮਾਰ ਹੈ। ਰਜਾ ਮੁਰਾਦ ਨੇ ਸ਼ਮੀਨਾ ਮੁਰਾਦ ਨਾਲ ਵਿਆਹ ਕਰਵਾ ਲਿਆ ਸੀ ਅਤੇ ਉਨ੍ਹਾਂ ਦੇ ਦੋ ਬੱਚੇ ਹਨ।