ਮੁੰਬਈ— ਟੀ.ਵੀ. ਦਾ ਮਸ਼ਹੂਰ ਸੀਰੀਅਲ 'ਦੀਆ ਔਰ ਬਾਤੀ ਹਮ' ਦੀ ਆਈ.ਪੀ.ਐੱਸ. ਸੰਧਿਆ ਰਾਠੀ ਭਾਵ ਦੀਪਿਕਾ ਸਿੰਘ ਨੇ ਹੁਣੇ ਜਿਹੇ ਤੀਜ ਦਾ ਤਿਉਹਾਰ ਮਨਾਇਆ। ਦੀਪਿਕਾ ਨੇ ਇੰਸਟਾਗਰਾਮ 'ਤੇ ਇਸ ਦੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਤੋਂ ਇਲਾਵਾ ਉਨ੍ਹਾਂ ਨੇ ਕੁਝ ਹੋਰ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ, ਜਿਨ੍ਹਾਂ 'ਚ ਉਹ ਰੋਟੀ ਬਣਾਉਂਦੀ ਨਜ਼ਰ ਆ ਰਹੀ ਹੈ। ਜਾਣਕਾਰੀ ਅਨੁਸਾਰ ਇਹ ਸੀਰੀਅਲ 15 ਅਗਸਤ ਤੋਂ ਖਤਮ ਹੋਣ ਜਾ ਰਿਹਾ ਹੈ ਅਤੇ ਇਸ ਦਾ ਦੂਜਾ ਸੀਜ਼ਨ ਛੇਤੀ ਹੀ ਸ਼ੁਰੂ ਹੋਵੇਗਾ।
ਜ਼ਿਕਰਯੋਗ ਹੈ ਕਿ ਦੀਪਿਕਾ ਨੇ ਮਈ 2014 'ਚ 'ਦੀਆ ਔਰ ਬਾਤੀ ਹਮ' ਦੇ ਨਿਰਦੇਸ਼ਕ ਰੋਹਿਤ ਰਾਜ ਗੋਇਲ ਨਾਲ ਵਿਆਹ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਇਹ ਸੀਰੀਅਲ ਛੱਡ ਦਿੱਤਾ ਸੀ। 26 ਜੁਲਾਈ 1989 ਨੂੰ ਦੀਪਿਕਾ ਦਾ ਜਨਮ ਦਿੱਲੀ 'ਚ ਹੋਇਆ ਸੀ। ਉਨ੍ਹਾਂ ਦੇ ਮਾਤਾ-ਪਿਤਾ ਦਿੱਲੀ 'ਚ ਹੀ ਰਹਿੰਦੇ ਹਨ। ਦੀਪਿਕਾ ਦੀ ਛੋਟੀਆਂ ਭੈਣਾਂ ਅਤੇ ਇਕ ਛੋਟਾ ਭਰਾ ਵੀ ਹੈ। ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਮਾਰਕਿਟਿੰਗ 'ਚ ਐੱਮ.ਬੀ.ਏ. ਕਰਨ ਤੋਂ ਬਾਅਦ ਦੀਪਿਕਾ ਨੇ ਆਪਣੇ ਪਿਤਾ ਦੇ ਕੱਪੜਿਆਂ ਦੇ ਬਿਜਨੈੱਸ ਨਾਲ ਜੁੜ ਗਈ ਸੀ। ਉਂਝ ਉਹ ਹਮੇਸ਼ਾਂ ਤੋਂ ਹੀ ਅਦਾਕਾਰਾ ਬਣਨਾ ਚਾਹੁੰਦੀ ਸੀ। ਦਿੱਲੀ ਦੇ ਥੀਏਟਰ 'ਚ ਵੀ ਉਹ ਕੰਮ ਕਰ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਆਪਣੇ ਇਕ ਇੰਟਰਵਿਊ 'ਚ ਦੀਪਿਕਾ ਨੇ ਕਿਹਾ ਕਿ ਜਦੋਂ ਉਹ ਮੁੰਬਈ ਆਈ, ਤਾਂ ਉਨ੍ਹਾਂ ਨੂੰ ਸ਼ੁਰੂਆਤ 'ਚ ਕਾਫੀ ਸੰਘਰਸ਼ ਕਰਨਾ ਪਿਆ ਸੀ। ਕਈ ਵਾਰ ਉਨ੍ਹਾਂ ਨੇ ਪੈਸੇ ਬਚਾਉਣ ਲਈ ਭੋਜਨ ਨਹੀ ਖਾਂਦੀ ਸੀ ਅਤੇ ਕਈ ਵਾਰ ਤਾਂ ਉਹ ਠੰਢਾ ਦੁੱਧ ਪੀ ਕੇ ਹੀ ਸੋ ਜਾਂਦੀ ਸੀ। ਇਹ ਗੱਲ ਉਨ੍ਹਾਂ ਨੇ ਕਦੀ ਆਪਣੇ ਮਾਂ-ਬਾਪ ਨੂੰ ਨਹੀਂ ਦੱਸੀ। ਅਸਲ ਜ਼ਿੰਦਗੀ 'ਚ ਦੀਪਿਕਾ ਸੰਧਿਆ ਤੋਂ ਕਾਫੀ ਵੱਖਰੀ ਹੈ। ਉਹ ਆਪਣੇ ਸਾਰੇ ਫੈਸਲੇ ਆਪ ਹੀ ਲੈਂਦੀ ਹੈ ਅਤੇ ਜ਼ਿੰਦਗੀ ਨੂੰ ਖੁੱਲ੍ਹ ਕੇ ਜੀਣਾ ਚਾਹੁੰਦੀ ਹੈ।