FacebookTwitterg+Mail

ਬੋਹੇਮੀਆ-ਬਾਦਸ਼ਾਹ ਸਮੇਤ ਪਾਲੀਵੁੱਡ ਦੇ ਇਨ੍ਹਾਂ ਸੁਪਰਸਟਾਰਜ਼ ਦੇ ਅਸਲੀ ਨਾਂ ਜਾਣ ਕੇ ਉੱਡ ਜਾਣਗੇ ਹੋਸ਼

real name of pollywood star
27 June, 2018 05:20:54 PM

ਜਲੰਧਰ (ਬਿਊਰੋ)— ਪੰਜਾਬੀ ਸਿੰਗਰਜ਼ ਦਾ ਕ੍ਰੇਜ਼ ਪਹਿਲਾਂ ਪੰਜਾਬੀ ਫਿਲਮਾਂ ਅਤੇ ਗੀਤਾਂ ਤੱਕ ਹੀ ਸੀਮਤ ਸੀ ਪਰ ਜਦੋਂ ਤੋਂ ਯੋ-ਯੋ ਹਨੀ ਸਿੰਘ ਦਾ ਨਾਂ ਦੁਨੀਆਭਰ 'ਚ ਫੈਲਿਆ ਹੈ, ਉਸੇ ਸਮੇਂ ਤੋਂ ਹਰ ਪੰਜਾਬੀ ਰੈਪਰ ਆਪਣੀ ਵੱਖਰੀ ਛਾਪ ਛੱਡ ਰਿਹਾ ਹੈ। ਖੁਦ ਨੂੰ ਮਸ਼ਹੂਰ ਕਰਨ ਲਈ ਇਹ ਸਿੰਗਰਜ਼ ਆਪਣੇ ਨਾਂ ਤੱਕ ਬਦਲ ਲੈਂਦੇ ਹਨ। ਅੱਜ ਅਸੀਂ ਗੱਲ ਕਰਾਂਗੇ ਉਨ੍ਹਾਂ 8 ਮਸ਼ਹੂਰ ਪੰਜਾਬੀ ਰੈਪਰਜ਼ ਦੀ, ਜਿਨ੍ਹਾਂ ਦੇ ਅਸਲੀ ਨਾਂ ਜਾਣ ਕੇ ਤੁਹਾਨੂੰ ਹੈਰਾਨੀ ਹੋਵੇਗੀ।
Punjabi Bollywood Tadka

ਸਫਲਤਾ ਦੀਆਂ ਬੁਲੰਦੀਆਂ ਨੂੰ ਛੂਹ ਰਹੇ ਰੈਪਰ ਬਾਦਸ਼ਾਹ ਦੀ। ਬਾਦਸ਼ਾਹ ਟੀ. ਵੀ. ਰਿਐਲਿਟੀ ਸ਼ੋਅ 'ਚ ਨਜ਼ਰ ਆਉਂਦੇ ਹਨ ਅਤੇ ਕਈ ਬਾਲੀਵੁੱਡ ਫਿਲਮਾਂ 'ਚ ਉਨ੍ਹਾਂ ਦੇ ਰੈਪ ਹਿੱਟ ਹੋਏ ਹਨ। ਬਾਦਸ਼ਾਹ ਦਾ ਅਸਲੀ ਨਾਂ ਬਹੁਤ ਘੱਟ ਲੋਕ ਜਾਣਦੇ ਹਨ। ਉਨ੍ਹਾਂ ਦਾ ਅਸਲੀ ਨਾਂ ਆਦਿਤਿਆ ਪ੍ਰਤੀਕ ਸਿੰਘ ਸਿਸੋਦੀਆ ਹੈ।

Punjabi Bollywood Tadka
ਪਾਕਿ-ਅਮਰੀਕੀ ਰੈਪਰ ਬੋਹੇਮੀਆ ਨੂੰ ਤਾਂ ਸਾਰੇ ਹੀ ਜਾਣਦੇ ਹਨ। ਉਹ ਸਿੰਗਰ ਸੁੱਖੀ ਨਾਲ ਮਸ਼ਹੂਰ ਗੀਤ 'ਜੈਗੂਆਰ' 'ਚ ਦਿਖੇ ਸਨ। ਇਨ੍ਹਾਂ ਦਾ ਅਸਲੀ ਨਾਂ ਰੋਜਰ ਡੇਵਿਡ ਹੈ।

Punjabi Bollywood Tadka
ਪੰਜਾਬੀ ਗਾਇਕ ਸੁੱਖੀ ਨੇ ਹੀ ਮਸ਼ਹੂਰ ਗੀਤ 'ਜੈਗੁਆਰ' ਗਾਇਆ ਸੀ। ਉਨ੍ਹਾਂ ਦੇ ਬੈਂਡ ਦਾ ਨਾਂ 'ਮਿਊਜ਼ੀਕਲ ਡਾਕਟਰਜ਼' ਹੈ। ਸੁੱਖੀ ਦਾ 'ਆਲ ਬਲੈਕ' ਗੀਤ ਵੀ ਕਾਫੀ ਲੋਕਪ੍ਰਿਯ ਹੋਇਆ ਸੀ। ਸੁੱਖੀ ਦਾ ਅਸਲੀ ਨਾਂ ਸੁਖਦੀਪ ਸਿੰਘ ਹੈ।

Punjabi Bollywood Tadka
ਜੇ ਸਟਾਰ ਨੇ ਕਈ ਹਿੱਟ ਗੀਤ ਗਾਏ ਹਨ। ਉਨ੍ਹਾਂ ਦੀ ਗੀਤ 'ਮੈਂ ਤੇਰਾ ਬੁਆਏਫ੍ਰੈਂਡ' ਕਾਫੀ ਮਸ਼ਹੂਰ ਹੋਇਆ ਸੀ, ਜਿਸ ਨੂੰ ਬਾਲੀਵੁੱਡ ਫਿਲਮ 'ਰਾਬਤਾ' 'ਚ ਵੀ ਲਿਆ ਗਿਆ ਹੈ। ਜੇ ਸਟਾਰ ਦਾ ਅਸਲੀ ਨਾਂ ਜਸਦੀਪ ਸਿੰਘ ਹੈ। 

Punjabi Bollywood Tadka
ਇਸ ਸੂਚੀ 'ਚ ਫੀਮੇਲ ਬ੍ਰਿਟੀਸ਼-ਇੰਡੀਅਨ ਸਿੰਗਰ ਹਾਰਡ ਕੌਰ ਦਾ ਨਾਂ ਵੀ ਸ਼ਾਮਲ ਹੈ। ਉਹ 'ਏਕ ਗਲਾਸੀ' ਗੀਤ ਨਾਲ ਲੋਕਾਂ ਦੀਆਂ ਨਜ਼ਰਾਂ 'ਚ ਆਈ ਸੀ। ਗੱਲ ਕਰੀਏ ਉਨ੍ਹਾਂ ਦੇ ਅਸਲੀ ਨਾਂ ਦੀ ਤਾਂ ਉਨ੍ਹਾਂ ਨੂੰ ਤਰਨ ਕੌਰ ਢਿੱਲੋਂ ਦੇ ਨਾਂ ਨਾਲ ਬੁਲਾਉਂਦੇ ਹਨ।

Punjabi Bollywood Tadka
ਭੰਗੜਾ ਮਿਊਜ਼ਿਕ ਦੇ ਸਰਤਾਜ ਜੈਜ਼ੀ ਬੀ ਦਾ ਆਪਣਾ ਵੱਖਰਾ ਰੁਤਬਾ ਹੈ। ਉਨ੍ਹਾਂ ਨੇ ਇਕ ਤੋਂ ਵੱਧ ਕੇ ਇਕ ਹਿੱਟ ਗੀਤ ਦਿੱਤੇ ਹਨ। ਉਨ੍ਹਾਂ ਦਾ ਅਸਲੀ ਨਾਂ ਜਸਵਿੰਦਰ ਸਿੰਘ ਬੈਂਸ ਹੈ।

Punjabi Bollywood Tadka
ਮਸ਼ਹੂਰ ਰੈਪਰ ਰਫਤਾਰ ਵੀ ਅੱਜਕਲ ਟ੍ਰੈਂਡਿੰਗ 'ਚ ਹਨ। ਉਨ੍ਹਾਂ ਦੀ ਸਫਲਤਾ ਬਾਲੀਵੁੱਡ 'ਚ ਵੀ ਗੂੰਜਦੀ ਹੈ। ਫਿਲਮ 'ਹੀਰੋਪੰਤੀ' 'ਚ 'ਮੇਰੇ ਨਾਲ ਤੂੰ ਵੀਸਲ ਵਜਾ' 'ਚ ਉਨ੍ਹਾਂ ਦਾ ਹੀ ਰੈਪ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ 'ਬਾਗੀ' ਫਿਲਮ 'ਚ ਵੀ ਨੇਹਾ ਕੱਕੜ ਨਾਲ 'ਲੈੱਟਸ ਟਾਕ ਅਬਾਊਟ ਲਵ ਬੇਬੀ' ਗੀਤ ਵੀ ਗਾਇਆ ਹੈ। ਰਫਤਾਰ ਦਾ ਅਸਲੀ ਨਾਂ ਦਿਲੀਨ ਨਾਇਰ ਹੈ।

Punjabi Bollywood Tadka
ਯੋ-ਯੋ ਹਨੀ ਸਿੰਘ ਨੂੰ ਬੱਚਾ-ਬੱਚਾ ਜਾਣਦਾ ਹੈ। ਉਨ੍ਹਾਂ ਗੀਤਾਂ ਦੀ ਹਿੱਟ ਲਿਸਟ ਕਾਫੀ ਲੰਬੀ ਹੈ। ਫਿਲਹਾਲ ਉਹ ਕੈਮਰੇ ਦੀਆਂ ਨਜ਼ਰਾਂ ਤੋਂ ਦੂਰ ਹਨ। ਉਂਝ ਉਨ੍ਹਾਂ ਦਾ ਅਸਲੀ ਨਾਂ ਹਿਰਦੇਸ਼ ਸਿੰਘ ਹੈ। 


Tags: RaftaarYo Yo Honey SinghBadshahBohemiaReal NamePollywood Star

Edited By

Chanda Verma

Chanda Verma is News Editor at Jagbani.