FacebookTwitterg+Mail

ਐਂਡ ਟੀ. ਵੀ. ਨੇ ਲਾਂਚ ਕੀਤਾ ਭਾਰਤ ਦਾ ਪਹਿਲਾ ਕਿਡਸ ਲਾਈਵ ਸਿੰਗਿੰਗ ਰਿਐਲਟੀ ਸ਼ੋਅ 'ਲਵ ਮੀ ਇੰਡੀਆ'

reality show love me india
22 September, 2018 08:54:39 AM

ਮੁੰਬਈ(ਬਿਊਰੋ)— ਦੇਸ਼ ਭਰ 'ਚ ਲੱਖਾਂ ਲੋਕਾਂ ਨੂੰ ਭਾਰਤ ਦੇ ਨੰਨ੍ਹੇ ਸਿੰਗਿੰਗ ਸੈਂਸੇਸ਼ਨ ਨੂੰ ਚੁਣਨ ਦਾ ਮੌਕਾ ਦੇ ਰਿਹੈ ਐਂਡ ਟੀ. ਵੀ. ਦਾ ਪਹਿਲਾ ਲਾਈਵ ਸਿੰਗਿੰਗ ਕਿੱਡਸ ਰਿਐਲਟੀ ਸ਼ੋਅ 'ਲਵ ਮੀ ਇੰਡੀਆ'। ਐੱਸਸੇਲ ਵਿਜ਼ਨ ਪ੍ਰੋਡਕਸ਼ਨ ਵੱਲੋਂ ਤਿਆਰ ਕੀਤਾ ਗਿਆ ਇਹ ਕੰਸੈਪਟ ਮੌਜੂਦਾ ਰਿਐਲਟੀ ਸ਼ੋਅ ਦੀ ਦੁਨੀਆ 'ਚ ਹਲਚਲ ਮਚਾ ਦੇਵੇਗਾ ਕਿਉਂਕਿ ਇਸ ਦਾ ਫਾਰਮੇਟ ਭਾਰਤ ਦੇ ਲੋਕਾਂ ਨੂੰ ਵੋਟਿੰਗ ਦੀ ਸਭ ਤੋਂ ਵੱਧ ਤਾਕਤ ਦੇ ਰਿਹਾ ਹੈ। ਇਹ ਰਣਭੂਮੀ 5 ਸਾਲ ਤੋਂ ਲੈ ਕੇ 15 ਸਾਲ ਦੇ ਬੱਚਿਆਂ ਲਈ ਹੋਵੇਗੀ। ਇਹ ਸ਼ੋਅ ਭਾਰਤ ਦੇ ਵੱਖ-ਵੱਖ ਜ਼ੋਨ ਦੀਆਂ ਕਲਾਵਾਂ ਨੂੰ ਸਾਹਮਣੇ ਲੈ ਕੇ ਆਵੇਗਾ। 48 ਮੁਕਾਬਲੇਬਾਜ਼ ਆਪਣੇ ਸਿੰਗਿੰਗ ਦੇ ਟੇਲੈਂਟ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਲਈ ਮੁਕਾਬਲਾ ਕਰ ਰਹੇ ਹਨ। ਇਹ ਸ਼ੋਅ 22 ਸਤੰਬਰ ਦਿਨ ਸ਼ਨੀਵਾਰ ਤੋਂ ਸ਼ੁਰੂ ਹੋਵੇਗਾ ਅਤੇ ਹਰ ਸ਼ਨੀਵਾਰ ਅਤੇ ਐਤਵਾਰ ਨੂੰ ਰਾਤ 9 ਵਜੇ ਐਂਡ ਟੀ. ਵੀ. 'ਤੇ ਪ੍ਰਸਾਰਿਤ ਕੀਤਾ ਜਾਵੇਗਾ।


ਜੱਜ ਦੇ ਤੌਰ 'ਤੇ ਖੂਬਸੂਰਤ ਅਤੇ ਮਧੁਰ ਗਾਇਕਾ ਨੇਹਾ ਭਸੀਨ ਨਾਲ ਆਪਣਾ ਡੈਬਿਊ ਕਰ ਰਹੇ ਹਨ। ਹਾਈਡ ਰੇਟੇਡ ਗੱਭਰੂ ਗੁਰੂ ਰੰਧਾਵਾ ਅਤੇ ਉਨ੍ਹਾਂ ਨਾਲ ਜੱਜਾਂ ਦੇ ਪੈਨਲ 'ਚ ਨਜ਼ਰ ਆਉਣਗੇ ਹਿਮੇਸ਼ ਰੇਸ਼ਮੀਆ। ਇਸ ਅਨੋਖੇ ਕੰਸੈਪਟ ਦੇ ਲਾਂਚ ਮੌਕੇ ਐਂਡ ਟੀ. ਵੀ. ਦੇ ਹੈੱਡ ਵਿਸ਼ਣੂ ਸ਼ੰਕਰ ਨੇ ਕਿਹਾ ਕਿ 'ਲਵ ਮੀ ਇੰਡੀਆ' ਬ੍ਰਾਂਡ ਆਈਡੀਆਲਾਜੀ ਹੈ। ਇਹ ਆਪਣੇ ਤਰ੍ਹਾਂ ਦਾ ਪਹਿਲਾ ਅਜਿਹਾ ਕਦਮ ਹੈ, ਜਿਸ 'ਚ ਬੱਚਿਆਂ ਦਾ ਰਿਐਲਟੀ ਸ਼ੋਅ ਲੋਕਾਂ ਨੂੰ ਸਾਰੀ ਤਾਕਤ ਦੇ ਰਿਹਾ ਹੈ। ਐਸਸੇਲ ਵਿਜ਼ਨ ਦੇ ਸੀ. ਈ. ਓ. ਸ਼ਰੀਕ ਪਟੇਲ ਨੇ ਕਿਹਾ ਕਿ ਲਵ ਮੀ ਇੰਡੀਆ 'ਚ ਅਸੀਂ ਵੋਟਿੰਗ ਪ੍ਰਕਿਰਿਆ 'ਚ ਦੇਸ਼ ਦੇ ਲੋਕਾਂ ਨੂੰ ਸ਼ਾਮਲ ਕਰਨ ਲਈ ਬਾਜ਼ੀ ਪਲਟ ਦਿੱਤੀ ਹੈ। ਜੇਤੂ ਨੂੰ ਚੁਣਨ ਦੀ ਪ੍ਰਕਿਰਿਆ ਲਾਈਵ ਫਾਰਮੇਟ 'ਚ ਸ਼ਾਮਲ ਹੋਣ ਦੇ ਰੋਮਾਂਚ ਨਾਲ ਦੁੱਗਣੀ ਹੋ ਜਾਵੇਗੀ।


ਇਸ ਉਤਸ਼ਾਹ ਨੂੰ ਵਧਾਉਂਦੇ ਹੋਏ ਗਾਇਕਾ ਨੇਹਾ ਭਸੀਨ, ਹਿਮੇਸ਼ ਰੇਸ਼ਮੀਆ ਅਤੇ ਪੌਪ ਗਾਇਕ ਗੁਰੂ ਰੰਧਾਵਾ ਨੇ ਨਾਲ ਕਿਹਾ ਕਿ ਇੰਨੇ ਸ਼ਾਨਦਾਰ ਕੰਸੈਪਟ ਰਾਹੀਂ ਸਿੰਗਿੰਗ ਟੇਲੈਂਟ ਲੱਭਣਾ ਮਾਣ ਵਾਲੀ ਗੱਲ ਹੋਵੇਗੀ। ਸਾਨੂੰ ਆਸ ਹੈ ਕਿ ਸਾਰੇ ਮੁਕਾਬਲੇਬਾਜ਼ ਭਾਰਤ ਦੇ ਸਭ ਤੋਂ ਵੱਡੇ ਸਿੰਗਿੰਗ ਸਟਾਰ ਦੇ ਰੂਪ 'ਚ ਖੁਦ ਨੂੰ ਸਾਬਤ ਕਰਨਗੇ ਅਤੇ ਦਿਲਾਂ ਨੂੰ ਜਿੱਤਣ ਵਾਲਾ ਇਹ ਸਫਰ ਸ਼ਾਨਦਾਰ ਹੋਵੇਗਾ।


Tags: TV Launches KidsReality ShowLove Me IndiaGuru RandhawaNeha BhasinHimesh ReshammiyaTwitter

Edited By

Sunita

Sunita is News Editor at Jagbani.