FacebookTwitterg+Mail

ਬਿੱਗ ਬੌਸ ਦੇ ਦੂਜੇ ਹੀ ਦਿਨ ਰਾਸ਼ਨ ’ਤੇ ਮਚਿਆ ਬਵਾਲ, ਫੁੱਟ-ਫੁੱਟ ਕੇ ਰੋਈ ਪੰਜਾਬੀ ਮਾਡਲ

reality tv show bigg boss 13 shehnaz kaur gill
02 October, 2019 02:39:50 PM

ਮੁੰਬਈ(ਬਿਊਰੋ)- ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਦੇ ਕੰਟਰੋਵਰਸ਼ੀਅਲ ਸ਼ੋਅ ‘ਬਿੱਗ ਬੌਸ 13’ ਦਾ ਆਗਾਜ਼ ਹੋ ਚੁੱਕਾ ਹੈ। ਬਿੱਗ ਬੌਸ ਦੇ ਘਰ ’ਚ ਕੰਟੇਸਟੈਂਟ ਦੇ ਤੌਰ ’ਤੇ ਪੰਜਾਬੀ ਮਾਡਲ ਤੇ ਅਦਾਕਾਰਾ ਸ਼ਹਿਨਾਜ਼ ਕੌਰ ਗਿੱਲ ਵੀ ਪਹੁੰਚੀ। ਟੈਲੀਵਿਜ਼ਨ ਦੇ ਸਭ ਤੋਂ ਚਰਚਿਤ ਰਿਆਲਟੀ ਸ਼ੋਅ ਬਿੱਗ ਬੌਸ 'ਚ ਪਹਿਲੇ ਦਿਨ ਤੋਂ ਹੀ ਉਮੀਦਵਾਰਾਂ ਦਾ ਹਾਈ ਵੋਲਟੇਜ਼ ਡਰਾਮਾ ਦੇਖਣ ਨੂੰ ਮਿਲ ਰਿਹਾ ਹੈ। ਦੱਸ ਦੇਈਏ ਕਿ ਸ਼ਹਿਨਾਜ਼ ਨੂੰ ਘਰ ਦੇ ਰਾਸ਼ਨ ਦੀ ਜ਼ਿੰਮੇਦਾਰੀ ਦਿੱਤੀ ਗਈ ਸੀ। ਰਾਸ਼ਨ ਡਿਊਟੀ ਠੀਕ ਤਰ੍ਹਾਂ ਨਾ ਨਿਭਾਉਣ ਕਾਰਨ ਪੰਜਾਬੀ ਸਿੰਗਰ ਸ਼ਹਿਨਾਜ਼ ਗਿੱਲ 'ਤੇ ਪੂਰੇ ਘਰਵਾਲੇ ਦੱਬ ਕੇ ਵਰ੍ਹੇ, ਜਿਸ ਨੂੰ ਸੁਣ ਕੇ ਸ਼ਹਿਨਾਜ਼ ਆਪਣੇ ਹੰਝੂ ਨਾ ਰੋਕ ਸਕੀ।


ਬਿੱਗ ਬੌਸ 'ਚ ਐਂਟਰੀ ਲੈਣ ਦੌਰਾਨ ਹਰ ਉਮੀਦਵਾਰ ਨੂੰ ਉਨ੍ਹਾਂ ਦੀ ਹਾਊਸ ਡਿਊਟੀ ਸੌਂਪ ਦਿੱਤੀ ਗਈ ਸੀ। ਸ਼ਹਿਨਾਜ਼ ਨੂੰ ਹਾਊਸ 'ਚ ਰਾਸ਼ਨ ਮੈਨੇਜ਼ ਕਰਨ ਦਾ ਕੰਮ ਦਿੱਤਾ ਗਿਆ ਹੈ, ਜਿਸ ਲਈ ਉਨ੍ਹਾਂ ਨੇ ਪਾਰਸ ਛਾਬੜਾ ਨੂੰ ਆਪਣਾ ਪਾਟਨਰ ਚੁਣਿਆ ਹੈ। ਸ਼ਹਿਨਾਜ਼ ਕਾਫੀ ਲਾਪਰਵਾਹ ਹੈ ਤੇ ਆਪਣਾ ਕੰਮ ਠੀਕ ਨਾਲ ਨਹੀਂ ਕਰ ਰਹੀ ਹੈ, ਜਿਸ ਨਾਲ ਘਰ ਦੇ ਰਾਸ਼ਨ 'ਚ ਕਾਫੀ ਕਮੀ ਆ ਰਹੀ ਹੈ। ਸ਼ਹਿਨਾਜ਼ ਦਾ ਅਜਿਹਾ ਰਵੀਈਆ ਦੇਖ ਕੇ ਅਦਾਕਾਰਾ ਕੋਇਨਾ ਮਿੱਤਰਾ ਨੇ ਉਨ੍ਹਾਂ ਨੂੰ ਜ਼ਬਰਦਸਤ ਫਟਕਾਰ ਲਗਾ ਕੇ ਸਮਝਾਇਆ ਹੈ। ਕੋਇਨਾ ਨੇ ਕਿਹਾ,‘‘ਜੇ ਹਾਊਸ ਡਿਊਟੀ ਠੀਕ ਨਾਲ ਨਹੀਂ ਹੋਈ ਤਾਂ ਸਾਨੂੰ ਸਾਰਿਆਂ ਨੂੰ ਸਜ਼ਾ ਮਿਲੇਗੀ। ਇਸ ਤੋਂ ਬਾਅਦ ਉਨ੍ਹਾਂ ਨੇ ਸ਼ਹਿਨਾਜ਼ ਤੇ ਪਾਰਸ ਦੀ ਜ਼ਬਰਦਸਤ ਕਲਾਸ ਲਾਈ।’’


Tags: Reality TV Show Bigg Boss 13 Shehnaz Kaur Gillਬਿੱਗ ਬੌਸ 13ਸ਼ਹਿਨਾਜ਼ ਕੌਰ ਗਿੱਲ

About The Author

manju bala

manju bala is content editor at Punjab Kesari