FacebookTwitterg+Mail

ਸਾਗਾ ਸਟਾਰ ਰਮਨ ਰੋਮਾਨਾ ਦਾ 'ਰੈੱਡ ਥਾਰ' ਚਰਚਾ 'ਚ

red thar
26 December, 2018 10:13:07 AM

ਜਲੰਧਰ(ਬਿਊਰੋ) : ਪੰਜਾਬ ਦੀ ਬੁਲੰਦ ਆਵਾਜ਼ ਦੀ ਮੱਲਿਕਾ, ਸੁਰੀਲੀ ਗਾਇਕਾ ਸਾਗਾ ਸਟਾਰ ਰਮਨ ਰੋਮਾਨਾ ਦਾ ਸਿੰਗਲ ਟਰੈਕ 'ਰੈੱਡ ਥਾਰ' ਸਰੋਤਿਆਂ ਵੱਲੋਂ ਖੂਬ ਪਸੰਦ ਕੀਤਾ ਗਿਆ। ਇਸ ਗੀਤ ਨੂੰ ਸਾਗਾ ਮਿਊਜ਼ਿਕ ਕੰਪਨੀ ਵੱਲੋਂ ਰਿਲੀਜ਼ ਕੀਤਾ ਗਿਆ ਹੈ, ਜਿਸ ਨੂੰ ਮਿਊਜ਼ਿਕ ਲਾਡੀ ਗਿੱਲ ਨੇ  ਦਿੱਤਾ ਹੈ। ਇਸ ਗੀਤ ਦੇ ਬੋਲ ਜੱਗੀ ਜਗੋਵਾਲ ਵੱਲੋਂ ਸ਼ਿੰਗਾਰੇ ਗਏ ਹਨ। 

ਨਿਰੋਲ ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਸਿੰਗਲ ਟਰੈਕ ਨੂੰ ਸ. ਸੁਮੀਤ ਸਿੰਘ ਵੱਲੋਂ ਨਿਰਦੇਸ਼ਤ ਕੀਤਾ ਗਿਆ ਅਤੇ ਅਰਸ਼ ਐਂਡ ਸੁੱਖ ਡੀ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਰਮਨ ਰੋਮਾਨਾ ਦੇ ਚਰਚਿਤ ਗੀਤ ਸੈਲਫਿਸ਼ ਮਾਹੀਆ, ਜ਼ਿੱਦ, ਗਿੱਧਾ, ਅੱਖ ਸੁਰਮੇ ਦੀ, ਬੁਝਾ ਦੋ ਬੱਤੀਆਂ ਆਦਿ ਗੀਤਾਂ ਨੂੰ ਸਰੋਤਿਆਂ ਵੱਲੋਂ ਭਰਪੂਰ ਪਸੰਦ ਕੀਤੇ ਗਏ।


Tags: Red Thar Video Raman Romana Virasat Sandhu Jaggi Jagowal Punjabi Singer

Edited By

Sunita

Sunita is News Editor at Jagbani.