FacebookTwitterg+Mail

ਕਰੀਨਾ ਕਪੂਰ ਦੀ ਭੂਆ ਨੇ ਬੱਚਨ ਨੂੰਹ ਦੇ ਆਈਟਮ ਨੰਬਰ 'ਤੇ ਕੀਤਾ ਡਾਂਸ, ਵੀਡੀਓ ਵਾਇਰਲ

reema jain dance video viral
24 April, 2018 05:17:39 PM

ਮੁੰਬਈ(ਬਿਊਰੋ)— ਮਸ਼ਹੂਰ ਡਿਜ਼ਾਈਨਰ ਸੰਦੀਪ ਖੋਸਲਾ ਦੀ ਭਤੀਜੀ ਸੌਦਾਮਿਨੀ ਮੱਟੂ ਦੇ ਵੈਡਿੰਗ ਰਿਸੈਪਸ਼ਨ ਪਾਰਟੀ ਤੋਂ ਵਾਇਰਲ ਹੋਏ ਬਾਲੀਵੁੱਡ ਸੈਲੇਬਸ ਦੇ ਸਪੈਸ਼ਲ ਡਾਂਸ ਐਕਟਸ ਨੇ ਲੋਕਾਂ ਨੂੰ ਕ੍ਰੇਜ਼ੀ ਕਰ ਦਿੱਤਾ ਹੈ। ਕਰਨ ਜੌਹਰ, ਸ਼ਵੇਤਾ ਨੰਦਾ, ਸਾਰਾ ਅਲੀ ਖਾਨ, ਜਯਾ ਬੱਚਨ, ਸੋਨਮ ਕਪੂਰ ਤੋਂ ਬਾਅਦ ਹੁਣ ਇਕ ਹੋਰ ਸੈਲੀਬ੍ਰਿਟੀ ਦਾ ਡਾਂਸ ਵਾਇਰਲ ਹੋ ਰਿਹਾ ਹੈ। ਇੱਥੇ ਗੱਲ ਹੋ ਰਹੀ ਹੈ ਰਿਸ਼ੀ ਕਪੂਰ ਦੀ ਭੈਣ ਅਤੇ ਕਰੀਨਾ-ਕਰਿਸ਼ਮਾ ਦੀ ਭੂਆ ਰੀਮਾ ਜੈਨ ਦੀ। ਇਸ ਰਿਸੈਪਸ਼ਨ ਪਾਰਟੀ 'ਚ ਰੀਮਾ ਜੈਨ ਨੇ ਵੀ ਸ਼ਿਰਕਤ ਕੀਤੀ ਸੀ, ਜਿੱਥੇ ਉਨ੍ਹਾਂ ਨੇ ਬੱਚਨ ਨੂੰਹ ਐਸ਼ਵਰਿਆ ਰਾਏ ਦੇ 'ਕਜਰਾਰੇ' ਗੀਤ 'ਤੇ ਧਮਾਕੇਦਾਰ ਡਾਂਸ ਕੀਤਾ।

 

A post shared by Namrata Zakaria (@namratazakaria) on

ਕਹਿਣਾ ਗਲਤ ਨਹੀਂ ਹੋਵੇਗਾ ਕਿ ਕਰਨ ਜੌਹਰ ਤੋਂ ਬਾਅਦ ਰੀਮਾ ਜੈਨ ਦਾ ਡਾਂਸ ਸਭ ਤੋਂ ਐਨਰਜੈਟਿਕ ਸੀ। 'ਕਜਰਾਰੇ' ਗੀਤ 'ਤੇ ਰੀਮਾ ਜੈਨ ਦੇ ਐਕਸਪ੍ਰੈਸ਼ਨ ਕਮਾਲ ਦੇ ਦਿਖੇ। ਉਨ੍ਹਾਂ ਦੇ ਸ਼ਾਨਦਾਰ ਡਾਂਸ ਮੂਵਜ਼ 'ਤੇ ਲੋਕ ਤਾੜੀਆਂ ਵਜਾਉਂਦੇ ਨਹੀਂ ਥੱਕ ਰਹੇ। ਰੀਮਾ ਦੇ 'ਕਜਰਾਰੇ' ਸਟੈਪਸ ਬਿੱਗ ਬੀ ਦੀ ਬੇਟੀ ਸ਼ਵੇਤਾ ਬੱਚਨ ਨੰਦਾ ਨੂੰ ਇੰਨੇ ਪਸੰਦ ਆਏ ਕਿ ਉਹ ਉਨ੍ਹਾਂ ਦੀਆਂ ਨਜ਼ਰ ਉਤਾਰਦੀ ਦਿਖੀ।


Tags: Reema Jain Dance Video ViralSandeep KhoslaSaudamini MattuKareena KapoorAishwarya RaiKajra Re Shweta Bachchan Nanda

Edited By

Chanda Verma

Chanda Verma is News Editor at Jagbani.