ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਰੇਖਾ ਨੂੰ ਆਮ ਤੌਰ 'ਤੇ ਸਿਲਕ ਅਤੇ ਕਾਂਜੀਵਰਮ ਸਾੜ੍ਹੀਆਂ 'ਚ ਦੇਖਿਆ ਜਾਂਦਾ ਹੈ ਪਰ ਰੇਖਾ ਦਾ ਵੈਸਟਰਨ ਲੁੱਕ ਇਨ੍ਹੀਂ ਦਿਨੀਂ ਚਰਚਾ 'ਚ ਹੈ। ਹਾਲ ਹੀ 'ਚ ਰੇਖਾ ਨੂੰ ਬਾਲੀਵੁੱਡ ਦੇ ਮਸ਼ਹੂਰ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਘਰ ਬਾਹਰ ਦੇਖਿਆ ਗਿਆ। ਦਰਸਅਲ, ਰੇਖਾ, ਮਨੀਸ਼ ਮਲਹੋਤਰਾ ਘਰ ਡਿਨਰ ਕਰਨ ਪਹੁੰਚੀ ਸੀ। ਇਸ ਦੌਰਾਨ ਰੇਖਾ ਨੇ ਬਲੂ ਜੀਨ ਅਤੇ ਬਲੈਕ ਟੌਪ ਪਹਿਨਿਆ ਹੋਇਆ ਸੀ। ਆਪਣੇ ਇਸ ਲੁੱਕ 'ਚ ਰੇਖਾ ਕਾਫੀ ਸਟਾਈਲਿਸ਼ ਲੱਗ ਰਹੀ ਸੀ। ਉੱਥੇ ਹੀ ਰੇਖਾ ਵੈਸਟਰਨ ਲੁੱਕ 'ਚ ਵੀ ਟ੍ਰਡੀਸ਼ਨਲ ਲੁੱਕ ਦੀ ਤਰ੍ਹਾਂ ਖੂਬਸੂਰਤ ਲੱਗ ਰਹੀ ਸੀ।
ਦੱਸ ਦੇਈਏ ਥਾਈਲੈਂਡ ਦੀ ਰਾਜਧਾਨੀ ਬੈਂਕਾਕ 'ਚ ਵੀਰਵਾਰ ਨੂੰ ਸ਼ੁਰੂ ਹੋਏ ਅੰਤਰ ਰਾਸ਼ਟਰੀ ਭਾਰਤੀ ਫਿਲਮ ਅਕਾਦਮੀ (IIFA) ਐਵਾਰਡਜ਼ 'ਚ ਰੇਖਾ 20 ਸਾਲ ਬਾਅਦ ਸਟੇਜ਼ 'ਤੇ ਪਰਫਾਰਮ ਕਰਦੀ ਨਜ਼ਰ ਆਵੇਗੀ। ਉੱਥੇ ਹੀ ਇਸ ਐਵਾਰਡ ਸ਼ੋਅ ਨੂੰ ਰਿਤੇਸ਼ ਦੇਸ਼ਮੁੱਖ ਅਤੇ ਕਰਨ ਜੌਹਰ ਹੋਸਨ ਕਰਨ ਜਾ ਰਹੇ ਹਨ।