ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਰੇਖਾ ਇਸ ਸਾਲ ਥਾਈਲੈਂਡ ਦੀ ਰਾਜਧਾਨੀ ਬੈਂਕਾਕ 'ਚ ਚੱਲ ਰਹੇ 19ਵੇਂ ਅੰਤਰ ਰਾਸ਼ਟਰੀ ਭਾਰਤੀ ਫਿਲਮ ਅਕਾਦਮੀ (IIFA) ਪੁਰਸਕਾਰ ਸਮਾਰੋਹ 'ਚ ਸ਼ਾਮਿਲ ਹੋਣ ਲਈ ਪਹੁੰਚ ਚੁੱਕੀ ਹੈ।
ਰੇਖਾ ਨੇ ਇਸ ਐਵਾਰਡ ਸਮਾਰੋਹ 'ਚ ਸਟਾਈਲਿਸ਼ ਅੰਦਾਜ਼ 'ਚ ਐਂਟਰੀ ਕੀਤੀ। ਹਮੇਸ਼ਾ ਸਾੜ੍ਹੀ 'ਚ ਨਜ਼ਰ ਆਉਣ ਵਾਲੀ ਰੇਖਾ ਵ੍ਹਾਈਟ ਕਲਰ ਦੀ ਡਰੈੱਸ 'ਚ ਕਾਫੀ ਖੂਬਸੂਰਤ ਲੱਗ ਰਹੀ ਸੀ। ਖਾਸ ਗੱਲ ਇਹ ਹੈ ਕਿ ਰੇਖਾ ਆਈਫਾ ਐਵਾਰਡਜ਼ 2018 'ਚ ਕਰੀਬ 20 ਸਾਲ ਬਾਅਦ ਪਰਫਾਰਮ ਕਰਨ ਵਾਲੀ ਹੈ।
ਦੱਸਣਯੋਗ ਹੈ ਕਿ ਥਾਈਲੈਂਡ 'ਚ 22 ਜੂਨ ਨੂੰ ਸ਼ੁਰੂ ਹੋਇਆ ਇਹ ਸਮਾਰੋਹ 3 ਦਿਨ ਤੱਕ ਚੱਲੇਗਾ। ਰਣਬੀਰ ਕਪੂਰ, ਸ਼ਾਹਿਦ ਕਪੂਰ, ਕ੍ਰਿਤੀ ਸੈਨਨ, ਬੌਬੀ ਦਿਓਲ ਅਤੇ ਨੁਸਰਤ ਬਰੂਚਾ ਵਰਗੇ ਸਟਾਰਜ਼ ਆਈਫਾ 'ਚ ਪਰਫਾਰਮ ਕਰਦੇ ਨਜ਼ਰ ਆਉਣਗੇ।