FacebookTwitterg+Mail

64 ਸਾਲਾਂ ਦੀ ਹੋਈ ਬਾਲੀਵੁੱਡ ਦੀ ਸਦਾਬਹਾਰ ਅਦਾਕਾਰਾ ਰੇਖਾ, ਵਿਰਾਸਤ 'ਚ ਮਿਲੀ ਸੀ ਐਕਟਿੰਗ

rekha birthday
10 October, 2018 11:59:30 AM

ਮੁੰਬਈ (ਬਿਊਰੋ)— ਬਾਲੀਵੁੱਡ ਦੀ ਸਦਾਬਹਾਰ ਅਦਾਕਾਰਾ ਰੇਖਾ ਅੱਜ ਆਪਣਾ 64ਵਾਂ ਜਨਮਦਿਨ ਮਨਾ ਰਹੀ ਹੈ। ਇੰਨੇ ਸਾਲਾਂ 'ਚ ਰੇਖਾ ਦੀ ਦੀਵਾਨਗੀ ਉਸ ਦੇ ਪ੍ਰਸ਼ੰਸਕਾਂ ਵਿਚਕਾਰ ਕਦੇ ਘੱਟ ਨਹੀਂ ਹੋਈ। ਰੇਖਾ ਨੇ ਕਦੇ 'ਖੂਬਸੂਰਤ' ਤੇ ਕਦੇ 'ਉਮਰਾਓ ਜਾਨ' ਬਣ ਕੇ ਫੈਨਸ 'ਤੇ ਕਹਿਰ ਢਾਹਿਆ ਹੈ।

Punjabi Bollywood Tadka

ਰੇਖਾ ਆਪਣੀਆਂ ਫਿਲਮਾਂ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਕਰਕੇ ਵੀ ਕਾਫੀ ਮਸ਼ਹੂਰ ਰਹੀ ਹੈ। ਆਪਣੇ 4 ਦਹਾਕਿਆਂ ਦੇ ਕਰੀਅਰ 'ਚ ਰੇਖਾ ਨੇ ਕਰੀਬ 175 ਫਿਲਮਾਂ 'ਚ ਕੰਮ ਕੀਤਾ। ਰੇਖਾ ਦਾ ਜਨਮ 10 ਅਕਤੂਬਰ 1954 'ਚ ਮਦਰਾਸ (ਹੁਣ ਚੇਨਈ) 'ਚ ਹੋਇਆ ਸੀ।

Punjabi Bollywood Tadka

ਰੇਖਾ ਦਾ ਬਚਪਨ ਦਾ ਨਾਂ ਆਨੂਰੇਕਾ ਗਣੇਸ਼ਨ ਸੀ, ਜਿਸ ਨੂੰ ਐਕਟਿੰਗ ਵਿਰਾਸਤ 'ਚ ਮਿਲੀ ਸੀ। ਰੇਖਾ ਦੀ ਮਾਂ ਮਸ਼ਹੂਰ ਅਦਾਕਾਰਾ ਸੀ, ਜਿਸ ਤੋਂ ਬਾਅਦ ਰੇਖਾਂ ਨੇ 1966 'ਚ ਤੇਲੁਗੂ ਫਿਲਮ 'ਚ ਬਾਲ ਕਲਾਕਾਰ ਦੇ ਤੌਰ 'ਤੇ ਕੰਮ ਕੀਤਾ।

Punjabi Bollywood Tadka

ਰੇਖਾ ਨੇ ਇਕ ਅਭਿਨੇਤਰੀ ਦੇ ਤੌਰ 'ਤੇ ਫਿਲਮ 'ਸਾਵਨ ਭਾਦੋਂ' 'ਚ ਕੰਮ ਕੀਤਾ, ਜੋ 1970 'ਚ ਰਿਲੀਜ਼ ਹੋਈ ਸੀ। ਫਿਲਮ 'ਚ ਉਨ੍ਹਾਂ ਨਾਲ ਨਵੀਨ ਨਿਸ਼ਚਲ ਸੀ। ਫਿਲਮ ਨੇ ਕਾਫੀ ਚੰਗੀ ਕਮਾਈ ਕੀਤੀ ਸੀ।

Punjabi Bollywood Tadka

ਇਸ ਤੋਂ ਬਾਅਦ ਰੇਖਾ ਦੀ 1988 'ਚ ਆਈ ਫਿਲਮ 'ਖੂਨ ਭਰੀ ਮਾਂਗ' ਉਨ੍ਹਾਂ ਦੇ ਕਰੀਅਰ ਦੀਆਂ ਸੁਪਰਹਿੱਟ ਫਿਲਮਾਂ 'ਚ ਸ਼ਾਮਲ ਹੈ। ਇਸ ਫਿਲਮ ਕਰਕੇ ਰੇਖਾ ਨੂੰ ਬੈਸਟ ਅਭਿਨੇਤਰੀ ਦਾ ਫਿਲਮਫੇਅਰ ਐਵਾਰਡ ਮਿਲੀਆ ਸੀ।

Punjabi Bollywood Tadka

ਇਸ ਤੋਂ ਬਾਅਦ ਰੇਖਾ ਨੇ 90 ਦੇ ਦਹਾਕੇ 'ਚ ਵੀ ਕਾਫੀ ਕੰਮ ਕੀਤਾ। ਇਹ ਫਿਲਮ ਉਨ੍ਹਾਂ ਦੀ ਅਕਸ਼ੈ ਕੁਮਾਰ ਨਾਲ 'ਖਿਲਾੜੀਓਂ ਕਾ ਖਿਲਾੜੀ' ਸੀ, ਜਿਸ 'ਚ ਉਨ੍ਹਾਂ ਨੇ ਗੈਂਗਸਟਰ ਦਾ ਰੋਲ ਨਿਭਾਇਆ ਸੀ।

Punjabi Bollywood Tadka

ਇਸ 'ਚ ਵੀ ਰੇਖਾ ਦੀ ਲੋਕਾਂ ਨੇ ਖੂਬ ਤਾਰੀਫ ਕੀਤੀ ਅਤੇ ਉਸ ਨੂੰ ਇਸ ਰੋਲ ਲਈ ਵੀ ਬੈਸਟ ਸਪੋਰਟਿੰਗ ਐਕਟਰੈੱਸ ਦਾ ਫਿਲਮਫੇਅਰ ਐਵਾਰਡ ਮਿਲਿਆ। ਰੇਖਾ ਨੇ ਕਈ ਫਿਲਮਾਂ 'ਚ ਬਿੰਦਾਸ ਰੋਲ ਕਰਕੇ ਲੋਕਾਂ ਦਾ ਖੂਬ ਮਨੋਰੰਜਨ ਕੀਤਾ।

Punjabi Bollywood Tadka

ਉਸ ਦਾ ਨਾਂ ਮਸ਼ਹੂਰ ਅਦਾਕਾਰ ਅਮਿਤਾਭ ਬੱਚਨ ਨਾਲ ਕਾਵੀ ਸੁਰਖੀਆਂ 'ਚ ਰਿਹਾ। ਕਿਹਾ ਜਾਂਦਾ ਹੈ ਕਿ ਰੇਖਾ 1980 ਤੋਂ ਹੀ ਅਮਿਤਾਭ ਨੂੰ ਚਾਹੁੰਦੀ ਹੈ।

Punjabi Bollywood Tadka

ਰੇਖਾ ਦਾ ਸਿੰਧੂਰ ਅੱਜ ਵੀ ਸਭ ਲਈ ਇਕ ਰਾਜ ਬਣਿਆ ਹੋਇਆ ਹੈ ਪਰ ਰੇਖਾ ਨੇ ਕਦੇ ਆਪਣੀ ਲਾਈਫ ਬਾਰੇ ਕਿਸੇ ਨਾਲ ਕੁਝ ਸਾਂਝਾ ਨਹੀਂ ਕੀਤਾ।

Punjabi Bollywood Tadka


Tags: RekhaBirthdayChennaiSawan Bhadon Filmfare AwardsKhubsoorat

Edited By

Chanda Verma

Chanda Verma is News Editor at Jagbani.