ਮੁੰਬਈ(ਬਿਊਰੋ)— ਅਜਿਹਾ ਕਿਹਾ ਜਾਂਦਾ ਹੈ ਕਿ ਸਮੇਂ ਦੇ ਨਾਲ-ਨਾਲ ਵਿਅਕਤੀ ਦੀ ਖੂਬਸੂਰਤੀ ਘੱਟ ਜਾਂਦੀ ਹੈ ਪਰ ਸ਼ਾਇਦ ਇਹ ਗੱਲ ਬਾਲੀਵੁੱਡ ਅਦਾਕਾਰਾ ਰੇਖਾ ਲਈ ਨਹੀਂ ਹੈ ਕਿਉਂਕਿ ਉਨ੍ਹਾਂ ਦੀ ਖੂਬਸੂਰਤੀ ਨਾ ਪਹਿਲਾਂ ਘੱਟ ਸੀ ਤੇ ਨਾਂ ਅੱਜ।
ਇਸ ਲਈ ਤਾਂ ਉਨ੍ਹਾਂ ਨੂੰ ਇੰਡਸਟਰੀ ਤੇ ਪੂਰੀ ਦੁਨੀਆ 'ਚ ਲੋਕ ਐਵਰ ਗ੍ਰੀਨ ਬਿਊਟੀ ਦੇ ਨਾਂ ਨਾਲ ਜਾਣਦੇ ਹਨ। ਬਾਲੀਵੁੱਡ ਦੀ ਐਵਰਗ੍ਰੀਨ ਅਦਾਕਾਰਾ ਰੇਖਾ ਨੂੰ ਰਿਐਲਿਟੀ ਸ਼ੋਅਜ਼ 'ਚ ਬਹੁਤ ਹੀ ਘੱਟ ਦੇਖਿਆ ਜਾਂਦਾ ਹੈ ਪਰ ਹੁਣ ਇਸ ਸ਼ਾਨਦਾਰ ਅਦਾਕਾਰਾ ਸੋਨੀ ਚੈਨਲ ਦੇ ਰਿਐਲਿਟੀ ਸ਼ੋਅ 'ਸੁਪਰ ਡਾਂਸਰ 2' 'ਚ ਪਹੁੰਚੀ।
ਇਸ ਸ਼ੋਅ ਦੀ ਜੱਜ ਅਦਾਕਾਰਾ ਸ਼ਿਲਪਾ ਸ਼ੈਟੀ ਨੇ ਰੇਖਾ ਨੂੰ ਉਨ੍ਹਾਂ ਦੇ ਸ਼ੋਅ 'ਤੇ ਆਉਣ ਲਈ ਸ਼ਾਨਦਾਰ ਅੰਦਾਜ਼ 'ਚ ਰੇਖਾ ਦਾ ਸ਼ੁੱਕਰੀਆ ਅਦਾ ਕੀਤਾ। 'ਸੁਪਰ ਡਾਂਸਰ 2' ਦੇ ਮੰਚ 'ਤੇ ਅਦਾਕਾਰਾ ਦਾ ਹੌਂਸਲਾ ਅਫਜ਼ਾਈ ਕਰਦੀ ਦਿਖੀ। ਰੇਖਾ ਨੂੰ ਬੱਚੇ ਬੇਹੱਦ ਪਸੰਦ ਹਨ ਸ਼ਾਇਦ ਇਹੀ ਵਜ੍ਹਾ ਹੈ ਕਿ ਇਸ ਡਾਂਸ ਰਿਐਲਿਟੀ ਸ਼ੋਅ ਦਾ ਹਿੱਸਾ ਬਣਨ ਦਾ ਮਨ ਬਣਾ ਲਿਆ।
ਇਸ ਸ਼ੋਅ 'ਤੇ ਰੇਖਾ ਹਮੇਸ਼ਾ ਵਾਂਗ ਫਾਈਨ ਸਿਲਕ ਦੀ ਸਾੜ੍ਹੀ 'ਚ ਦਿਖੀ। ਇਸ ਵਾਰ ਉਨ੍ਹਾਂ ਦੇ ਸਟਾਈਲ ਸਟੇਟਮੈਂਟ 'ਚ ਪਰਾਂਦਾ ਵੀ ਸ਼ਾਮਲ ਸੀ, ਜੋ ਕਿ ਉਨ੍ਹਾਂ 'ਤੇ ਖੂਬ ਸੱਜ ਰਿਹਾ ਸੀ। ਅਦਾਕਾਰਾ ਰੇਖਾ ਨੇ ਆਪਣੇ ਡਾਂਸ ਨਾਲ ਆਪਣੀ ਮੌਜੂਦਗੀ ਨਾਲ 'ਸੁਪਰ ਡਾਂਸਰ 2' ਸ਼ੋਅ ਦੀ ਰੌਣਕ ਵੀ ਵਧਾਈ।