FacebookTwitterg+Mail

ਮਨਿੰਦਰ ਸਿੰਘ ਬਿੱਟਾ ਦੀ ਬਾਇਓਪਿਕ ਬਣਾਉਣ ਦਾ 'ਰਿਲਾਇੰਸ ਐਂਟਰਟੇਨਮੈਂਟ' ਨੇ ਕੀਤਾ ਐਲਾਨ

reliance entertainment confirms biopic on m s  bitta  chief of aiatf
15 January, 2020 01:41:53 PM

ਮੁੰਬਈ (ਬਿਊਰੋ) : ਜਦੋਂ ਪੰਜਾਬ 'ਚ ਅੱਤਵਾਦ ਤੇ ਵੱਖਰੇ ਖਾਲੀਸਤਾਨ ਰਾਜ ਦੀ ਮੰਗ ਆਪਣੇ ਚਰਮ 'ਤੇ ਸੀ, ਉਦੋ ਤੋਂ ਲੈ ਕੇ ਅਗਲੇ ਕਈ ਸਾਲਾਂ ਤੱਕ ਅਨੇਕਾਂ ਜਾਨਲੇਵਾ ਅੱਤਵਾਦੀ ਹਮਲਿਆਂ ਨੂੰ ਝੱਲਣ ਵਾਲੇ ਮਨਿੰਦਰ ਸਿੰਘ ਬਿੱਟਾ 'ਤੇ ਰਿਲਾਇੰਸ ਐਂਟਰਟੇਨਮੈਂਟ ਨੇ ਇਕ ਬਾਇਓਪਿਕ ਬਣਾਉਣ ਦਾ ਐਲਾਨ ਕੀਤਾ ਹੈ। ਰਿਲਾਇੰਸ ਐਂਟਰਟੇਨਮੈਂਟ ਨਾਲ ਨਿਰਮਾਤਾ ਸ਼ੈਲਸ਼ ਸਿੰਘ ਇਸ ਫਿਲਮ ਨੂੰ ਸਾਂਝੇਦਾਰੀ 'ਚ ਪ੍ਰੋਡਿਊਸ ਕਰਨਗੇ। ਦੱਸ ਦਈਏ ਕਿ ਮਨਿੰਦਰ ਸਿੰਘ ਬਿੱਟਾ ਪੰਜਾਬ ਦੇ ਮੁੱਖ ਮੰਤਰੀ ਰਹੇ ਤੇ ਅੱਤਵਾਦੀ ਹਮਲੇ 'ਚ ਮਾਰੇ ਗਏ ਬੇਅੰਤ ਸਿੰਘ ਦੀ ਸਰਕਾਰ 'ਚ ਮੰਤਰੀ ਰਹਿਣ ਤੋਂ ਇਲਾਵਾ ਯੂਥ ਕਾਂਗਰਸ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਫਿਲਹਾਲ ਉਹ ਆਲ ਇੰਡੀਆ ਅੱਤਵਾਦ ਵਿਰੋਧੀ ਫਰੰਟ ਦੇ ਪ੍ਰਧਾਨ ਹਨ। ਖੁਦ 'ਤੇ ਬਣਨ ਜਾ ਰਹੀ ਬਾਇਓਪਿਕ ਦੇ ਐਲਾਨ ਦੇ ਸਮੇਂ ਮਨਿੰਦਰ ਸਿੰਘ ਬਿੱਟਾ ਵੀ ਮੌਜੂਦ ਸਨ। ਬੰਬਾਂ ਨਾਲ ਹੋਏ 15 ਜਾਨਲੇਵਾ ਹਮਲੇ 'ਚ ਬਚ ਗਏ ਪਰ ਆਪਣੀ ਇਕ ਲੱਤ ਗਵਾਉਣ ਵਾਲੇ ਬਿੱਟਾ ਨੇ ਕਿਹਾ ਕਿ, ''ਮੈਨੂੰ ਕਦੇ ਬੰਬਾਂ, ਗੋਲੀਆਂ ਤੇ ਮੌਤ ਤੋਂ ਡਰ ਨਹੀਂ ਲੱਗਾ ਸਗੋਂ ਮੈਨੂੰ 'ਰਾਜਨੀਤਿਕ ਅੱਤਵਾਦ' ਤੋਂ ਡਰ ਲੱਗਦਾ ਹੈ।'' ਆਪਣੀ ਇਸ ਗੱਲ ਨੂੰ ਸਮਝਦੇ ਹੋਏ ਉਨ੍ਹਾਂ ਨੇ ਕਿਹਾ ਕਿ ਰਾਜਨੀਤਿਕ ਪਾਰਟੀਆਂ ਆਪਣੇ ਫਾਇਦੇ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ ਤੇ ਆਮ ਲੋਕਾਂ ਨੂੰ, ਸਮਾਜ ਨੂੰ ਇਸ ਗੱਲ ਦਾ ਪਤਾ ਤੱਕ ਨਹੀਂ ਚੱਲਦਾ ਹੈ। ਉਨ੍ਹਾਂ ਨੇ ਕਿਹਾ 'ਰਾਜਨੀਤਿਕ ਅੱਤਵਾਦ' ਤੇ ਇਨ੍ਹਾਂ ਸਾਜ਼ਿਸ਼ਾਂ ਨਾਲ ਹੋਣ ਵਾਲੀਆਂ ਮੌਤਾਂ ਤੋਂ ਬੁਰਾ ਹੋਰ ਕੁਝ ਵੀ ਨਹੀਂ ਹੋ ਸਕਦਾ ਹੈ ਅਤੇ ਇਸ ਗੱਲ ਤੋਂ ਮੈਨੂੰ ਜ਼ਿਆਦਾ ਡਰ ਲੱਗਦਾ ਹੈ।

 

ਦੱਸਣਯੋਗ ਹੈ ਕਿ ਇਸ ਮੌਕੇ 'ਤੇ ਮਨਿੰਦਰ ਸਿੰਘ ਬਿੱਟਾ ਨੇ ਅੱਤਵਾਦ ਨਾਲ ਨਿਪਟਨ ਲਈ ਮੋਦੀ ਸਰਕਾਰ ਦੀਆਂ ਨੀਤੀਆਂ ਦੀ ਤਾਰੀਫ ਕਰਦੇ ਹੋਏ ਪਾਕਿਸਤਾਨ 'ਤੇ ਭਾਰਤ ਵਲੋਂ ਕੀਤੇ ਗਏ ਸਰਜੀਕਲ ਸਟ੍ਰਾਈਕ ਦੀ ਵੀ ਤਾਰੀਫ ਕੀਤੀ। ਉਨ੍ਹਾਂ ਨੇ ਕੇਂਦਰ ਸਰਕਾਰ ਵਲੋਂ ਹਾਲ ਹੀ 'ਚ ਜੰਮੂ-ਕਸ਼ਮੀਰ 'ਚ ਧਾਰਾ 370 ਦੇ ਹਟਾਏ ਜਾਣ ਦਾ ਵੀ ਸਮਰਥਨ ਕੀਤਾ। ਹਾਲਾਂਕਿ ਮਨਿੰਦਰ ਸਿੰਘ ਬਿੱਟਾ 'ਤੇ ਬਣਨ ਵਾਲੀ ਦਾ ਹਾਲੇ ਤੱਕ ਨਾਂ ਨਹੀਂ ਰੱਖਿਆ ਗਿਆ ਹੈ ਤੇ ਨਾ ਹੀ ਹਾਲੇ ਇਸ ਗੱਲ ਦਾ ਐਲਾਨ ਕੀਤਾ ਗਿਆ ਹੈ ਕਿ ਫਿਲਮ 'ਚ ਮਨਿੰਦਰ ਸਿੰਘ ਬਿੱਟਾ ਦਾ ਰੋਲ ਕਿਹੜਾ ਐਕਟਰ ਨਿਭਾਏਗਾ ਪਰ ਇਕ ਸਵਾਲ ਦੇ ਜਵਾਬ 'ਚ ਬਿੱਟਾ ਨੇ ਕਿਹਾ ਕਿ ਉਹ ਬਾਲੀਵੁੱਡ ਐਕਟਰ ਅਜੈ ਦੇਵਗਨ ਨੂੰ ਬੇਹੱਦ ਪਸੰਦ ਹੈ ਅਤੇ ਉਹ ਅਜੈ ਦੀ ਫਿਲਮ 'ਲੈਜੰਡ ਆਫ ਭਗਤ ਸਿੰਘ' 'ਚ ਉਨ੍ਹਾਂ ਦੀ ਐਕਟਿੰਗ ਤੋਂ ਕਾਫੀ ਖੁਸ਼ ਹਨ।


Tags: The Reliance EntertainmentConfirms BiopicAll India AntiTerrorist Front ChairmanManinderjeet Singh BittaPresident of Indian Youth Congress

About The Author

sunita

sunita is content editor at Punjab Kesari