FacebookTwitterg+Mail

ਦਰਬਾਰ ਸਾਹਿਬ ਨਤਮਸਤਕ ਹੋਈ 'ਏ. ਬੀ. ਸੀ. ਡੀ. 3' ਦੀ ਸਟਾਰ ਕਾਸਟ

remo dsouza and varun dhawan
24 January, 2019 10:19:04 AM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਮਸ਼ਹੂਰ ਕੋਰੀਓਗਰਾਫਰ ਅਤੇ ਨਿਰਦੇਸ਼ਕ ਰੈਮੋ ਡਿਸੂਜ਼ਾ ਇਨ੍ਹੀਂ ਦਿਨੀਂ ਆਪਣੀ ਸੁਪਰਹਿੱਟ ਫਿਲਮ 'ਏ. ਬੀ. ਸੀ. ਡੀ.' ਸੀਰੀਜ਼ ਦੀ ਤੀਜੀ ਫਿਲਮ ਬਣਾਉਣ ਜਾ ਰਹੇ ਹਨ। ਦੱਸ ਦਈਏ ਰੈਮੋ ਡਿਸੂਜ਼ਾ ਨੇ ਸਾਲ 2013 'ਚ ਇਸ ਸੀਰੀਜ਼ ਦੀ ਪਹਿਲੀ ਫਿਲਮ ਬਣਾਈ ਸੀ।

Punjabi Bollywood Tadka

ਦੱਸ ਦਈਏ ਇਸ ਵਾਰ ਫਿਲਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ 'ਏ. ਬੀ. ਸੀ. ਡੀ. 3' ਦੀ ਪੂਰੀ ਸਟਾਰ ਕਾਸਟ ਦਰਬਾਰ ਸਾਹਿਬ ਨਤਮਸਤਕ ਹੋਈ ਹੈ। ਫਿਲਮ ਦੇ ਹੀਰੋ ਵਰੁਣ ਧਵਨ ਦੇ ਨਾਲ-ਨਾਲ ਫਿਲਮ ਦੇ ਡਾਇਰੈਕਟਰ ਰੈਮੋ ਡਿਸੂਜ਼ਾ ਤੇ ਨਿਰਮਾਤਾ ਭੂਸ਼ਨ ਕੁਮਾਰ ਵੀ ਮੌਜੂਦ ਸਨ।

Punjabi Bollywood Tadka

ਪੰਜਾਬ ਆਉਣ ਬਾਰੇ ਵਰੁਣ ਧਵਨ ਨੇ ਆਪਣੇ ਟਵਿਟਰ ਅਕਾਊਂਟ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਦੱਸਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਤਸਵੀਰਾਂ ਸ਼ੇਅਰ ਕੀਤੀਆਂ ਹਨ। ਵਰੁਣ ਵਲੋਂ ਸ਼ੇਅਰ ਕੀਤੀ ਵੀਡੀਓ 'ਚ ਉਨ੍ਹਾਂ ਨਾਲ ਪਾਲੀਵੁੱਡ ਫਿਲਮ ਇੰਡਸਟਰੀ ਦੀ ਕੁਈਨ ਸੋਨਮ ਬਾਜਵਾ ਵੀ ਨਜ਼ਰ ਆਈ। 
 

ਦੱਸਣਯੋਗ ਹੈ ਕਿ ਇਸ ਫਿਲਮ 'ਚ ਵਰੁਣ ਧਵਨ ਤੇ ਸ਼ਰਧਾ ਕਪੂਰ ਮੁੱਖ ਭੂਮਿਕਾ 'ਚ ਹਨ। ਇਸ ਵਾਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਵੀ ਬਾਲੀਵੁੱਡ 'ਚ ਆਪਣੀ ਅਦਾਕਾਰੀ ਪੇਸ਼ ਕਰਦੀ ਨਜ਼ਰ ਆਵੇਗੀ।

 

 


Tags: Remo Dsouza Golden Temple Amritsar Varun Dhawan ABCD 3 Twitter Punjab Shraddha Kapoor Shakti Mohan Sonam Bajwa Abhishek Verman

Edited By

Sunita

Sunita is News Editor at Jagbani.