FacebookTwitterg+Mail

ਅਟਾਰੀ ਵਾਹਘਾ ਬਾਰਡਰ 'ਤੇ ਪਹੁੰਚੇ ਰੇਮੋ ਡਿਸੂਜਾ, ਵੀਡੀਓ ਵਾਇਰਲ

remo dsouza attari wagah border
15 November, 2018 03:54:54 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਅਤੇ ਕੋਰੀਓਗ੍ਰਾਫਰ ਰੇਮੋ ਡਿਸੂਜਾ ਇਨ੍ਹੀਂ ਦਿਨੀਂ ਅੰਮ੍ਰਿਤਸਰ 'ਚ ਪਹੁੰਚੇ ਹੋਏ ਹਨ। ਇਸ ਦੌਰਾਨ ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ 'ਚ ਮੱਥਾ ਵੀ ਟੇਕਿਆ ਤੇ ਅਟਾਰੀ ਵਾਹਘਾ ਬਾਰਡਰ 'ਤੇ ਪਹੁੰਚੇ। ਬਾਰਡਰ 'ਤੇ ਪਹੁੰਚੇ ਰੇਮੋ ਡਿਸੂਜਾ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਦੇਖਕੇ ਲੋਕਾਂ ਨੇ ਹੂਟਿੰਗ ਵੀ ਕੀਤੀ। ਰੇਮੋ ਡਿਸੂਜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਦੀ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ 'ਚ ਉਹ ਅਟਾਰੀ ਬਾਰਡਰ ਵੱਲ ਵੱਧਦੇ ਹੋਏ ਨਜ਼ਰ ਆ ਰਹੇ ਹਨ।

Punjabi Bollywood Tadka

ਇਸ ਵੀਡੀਓ ਨਾਲ ਰੇਮੋ ਡਿਸੂਜਾ ਨੇ ਲਿਖਿਆ, ''ਹਰ ਭਾਰਤੀ ਨੂੰ ਆਪਣੇ ਜੀਵਨ 'ਚ ਇਕ ਵਾਰ ਇਹ ਸੈਰੇਮਨੀ ਜ਼ਰੂਰ ਦੇਖਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇੱਥੇ ਪਹੁੰਚ ਕੇ ਉਨ੍ਹਾਂ ਨੇ ਜੋ ਮਹਿਸੂਸ ਕੀਤਾ ਹੈ ਉਹ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੇ। ਰੇਮੋ ਡਿਸੂਜਾ ਨੇ ਕਿਹਾ ਹੈ ਕਿ ਉਹ ਬੀ. ਐੱਸ. ਐੱਫ. ਦੇ ਜਵਾਨਾਂ ਨੂੰ ਸਲਾਮ ਕਰਦੇ ਹਨ, ਜਿਹੜੇ ਸਰਹੱਦਾਂ ਦੀ ਸੁਰੱਖਿਆ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਭਾਰਤੀ ਹੋਣ 'ਤੇ ਮਾਣ ਹੈ।

 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਰੇਮੋ ਡਿਸੂਜਾ ਸ੍ਰੀ ਦਰਬਾਰ ਸਾਹਿਬ 'ਚ ਆਪਣੀ ਪਤਨੀ ਨਾਲ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਨਾਲ ਖੂਬ ਸੈਲਫੀਆਂ ਲਈਆਂ ਸਨ। ਇਸ ਦੀ ਇਕ ਤਸਵੀਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀ ਹੈ। 

Punjabi Bollywood Tadka

Punjabi Bollywood Tadka

Punjabi Bollywood Tadka

 

 

 
 
 
 
 
 
 
 
 
 
 
 
 
 

The journey starts:)))) all the best #team #3 @lizelleremodsouza @tseries.official

A post shared by Remo Dsouza (@remodsouza) on Nov 13, 2018 at 7:56pm PST

 


Tags: Remo DSouza Attari Wagah Border Golden Temple Instagram Video Amritsar Bollywood Celebrity

About The Author

sunita

sunita is content editor at Punjab Kesari