FacebookTwitterg+Mail

#MeToo : ਆਲੋਕ ਨਾਥ 'ਤੇ ਲੱਗੇ ਗੰਭੀਰ ਇਲਜ਼ਾਮਾਂ 'ਤੇ ਬੋਲੀ ਰੇਣੁਕਾ

renuka shahane
14 October, 2018 11:50:18 AM

ਮੁੰਬਈ (ਬਿਊਰੋ)— ਬਾਲੀਵੁੱਡ 'ਚ ਇਕ ਤੋਂ ਬਾਅਦ ਇਕ ਖੁਲਾਸੇ ਹੋ ਰਹੇ ਹਨ। ਯੌਨ ਸ਼ੋਸ਼ਣ ਦੀਆਂ ਪੁਰਾਣੀਆਂ ਕਹਾਣੀਆਂ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ ਅਭਿਨੇਤਾ ਆਲੋਕ ਨਾਥ 'ਤੇ ਇਕ ਤੋਂ ਬਾਅਦ ਇਕ ਦੋਸ਼ ਲੱਗ ਰਹੇ ਹਨ। ਅਜਿਹੇ 'ਚ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਨਿਸ਼ਾਨੇ 'ਤੇ ਲਿਆ ਗਿਆ ਅਤੇ ਟਰੋਲ ਕੀਤਾ ਜਾ ਰਿਹਾ ਹੈ। 'ਹਮ ਆਪ ਕੇ ਹੈ ਕੌਣ' 'ਚ ਆਲੋਕ ਨਾਥ ਦੀ ਨੂੰਹ ਦਾ ਕਿਰਦਾਰ ਨਿਭਾਉਣ ਵਾਲੀ ਰੇਣੂਕਾ ਸ਼ਹਾਣੇ ਨੇ ਇਸ ਮਾਮਲੇ 'ਤੇ ਚੁੱਪੀ ਤੋੜੀ ਹੈ।

Punjabi Bollywood Tadkaਆਲੋਕ ਨਾਥ 'ਤੇ ਇਲਜ਼ਾਮ ਲਗਾਉਣ ਵਾਲੀਆਂ ਮਹਿਲਾਵਾਂ ਦਾ ਸਮਰਥਨ ਕਰਦੀ ਹੋਈ ਰੇਣੂਕਾ ਨੇ ਟਵੀਟ ਕਰਕੇ ਦੱਸਿਆ ਕਿ ਤੁਸੀਂ ਲੋਕਾਂ ਨੇ ਬਹੁਤ ਹਿੰਮਤ ਵਾਲਾ ਕੰਮ ਕੀਤਾ ਹੈ। ਭਾਵੇਂ ਥੋੜ੍ਹਾ ਲੇਟ ਪਰ ਯੌਨ ਸ਼ੋਸ਼ਣ ਖਿਲਾਫ ਆਵਾਜ਼ ਤਾਂ ਬੁਲੰਦ ਕੀਤੀ ਹੈ। ਮੈਨੂੰ ਅੱਜ ਵੀ ਯਾਦ ਹੈ ਕਿ ਕਈ ਸਾਲ ਪਹਿਲਾਂ ਵਿਨਿਤਾ ਨੰਦਾ ਤੇ ਸੰਧਿਆ ਮ੍ਰਿਦੁਲ ਨੇ ਮੇਰੇ ਨਾਲ ਸ਼ੇਅਰ ਕੀਤਾ ਸੀ। ਇਸ ਨਾਲ ਹੀ ਰੇਣੂਕਾ ਨੇ ਕਿਹਾ ਕਿ ਇਹ ਗੱਲਾਂ ਸੁਣ ਉਹ ਘਬਰਾ ਗਈ ਸੀ ਅਤੇ ਇਸ ਗੱਲ ਦਾ ਸ਼ੁਕਰ ਮਨਾਉਂਦੀ ਹੈ ਕਿ ਆਲੋਕ ਨਾਲ ਉਸ ਨੂੰ ਕਦੇ ਆਊਟਡੋਰ ਸ਼ੂਟ 'ਤੇ ਨਹੀਂ ਜਾਣਾ ਪਿਆ।

ਦੱਸਣਯੋਗ ਹੈ ਕਿ ਬਾਲੀਵੁੱਡ ਦੇ ਸੀਨੀਅਰ ਅਭਿਨੇਤਾ ਆਲੋਕ ਨਾਥ 'ਤੇ ਨਿਰਮਾਤਾ ਵਿਨਿਤਾ ਨੰਦਾ ਨੇ ਯੌਨ ਸ਼ੋਸ਼ਣ ਦਾ ਇਲਜ਼ਾਮ ਲਗਾਇਆ ਹੈ। ਵਿਨਿਤਾ ਨੇ ਆਪਣੇ ਅਧਿਕਾਰਕ ਫੇਸਬੁੱਕ ਅਕਾਊਂਟ ਰਾਹੀਂ ਹੱਡਬੀਤੀ ਸ਼ੇਅਰ ਕੀਤੀ। ਵਿਨਿਤਾ ਵਲੋਂ ਲਾਏ ਇਲਜ਼ਾਮਾਂ ਤੋਂ ਬਾਅਦ ਅਦਾਕਾਰਾ ਸੰਧਿਆ ਮ੍ਰਿਦੁਲ ਨੇ ਟੀ. ਵੀ. ਸ਼ੋਅ ਦੀ ਸ਼ੂਟਿੰਗ ਦੌਰਾਨ ਆਲੋਕ ਨਾਥ 'ਤੇ ਬਦਸਲੂਕੀ ਕਰਨ ਦਾ ਇਲਜ਼ਾਮ ਲਾਇਆ ਹੈ। ਫਿਲਹਾਲ ਇਨ੍ਹਾਂ ਮਾਮਲਿਆਂ 'ਤੇ ਜਾਂਚ ਚੱਲ ਰਹੀ ਹੈ।


Tags: Renuka Shahane Metoo Bollywood Actress

Edited By

Kapil Kumar

Kapil Kumar is News Editor at Jagbani.