FacebookTwitterg+Mail

ਅਜਿਹੀ ਕੋਈ ਔਰਤ ਨਹੀਂ ਹੋਵੇਗੀ ਜਿਸ ਕੋਲ '#ਮੀਟੂ' ਕਹਾਣੀ ਨਾ ਹੋਵੇ : ਰੇਣੂਕਾ ਸ਼ਹਾਨੇ

renuka shahane
21 October, 2018 09:08:54 AM

ਨਵੀਂ ਦਿੱਲੀ(ਬਿਊਰੋ)— ਹਾਲੀਵੁੱਡ ਤੋਂ ਸ਼ੁਰੂ ਹੋਇਆ '#ਮੀਟੂ' ਅਭਿਆਨ ਭਾਰਤ 'ਚ ਇਕ ਸਨਸਨੀ ਵਾਂਗ ਫੈਲ ਗਿਆ ਹੈ ਅਤੇ ਇਸ 'ਚ ਕਈ ਵੱਡੇ ਲੋਕਾਂ ਦੇ ਨਾਂ ਹੁਣ ਤੱਕ ਸਾਹਮਣੇ ਆ ਚੁੱਕੇ ਹਨ। ਇਸ ਅਭਿਆਨ ਵਿਚਾਲੇ ਮੰਨੀ-ਪ੍ਰਮੰਨੀ ਅਦਾਕਾਰਾ ਰੇਣੂਕਾ ਸ਼ਹਾਨੇ ਦਾ ਕਹਿਣਾ ਹੈ ਕਿ ਅਜਿਹੀ ਸ਼ਾਇਦ ਹੀ ਕੋਈ ਔਰਤ ਹੋਵੇ, ਜਿਸ ਦੇ ਕੋਲ '#ਮੀਟੂ' ਕਹਾਣੀ ਨਾ ਹੋਵੇ। ਅਦਾਕਾਰਾ ਨੇ ਕਿਹਾ ਕਿ ਉਸ ਦੇ ਕੋਲ ਵੀ '#ਮੀਟੂ' ਨਾਲ ਜੁੜੀ ਕਹਾਣੀ ਹੈ ਪਰ ਉਸ ਨਾਲ ਗਲਤ ਕੰਮ ਕਰਨ ਵਾਲਾ ਕੋਈ ਪ੍ਰਸਿੱਧ ਵਿਅਕਤੀ ਨਹੀਂ ਸੀ। ਉਨ੍ਹਾਂ ਕਿਹਾ ਕਿ ਮੈਂ ਨਹੀਂ ਮੰਨਦੀ ਹਾਂ ਕਿ ਅਜਿਹੀ ਇਕ ਵੀ ਔਰਤ ਹੋਵੇਗੀ, ਜਿਸ ਦੇ ਕੋਲ '#ਮੀਟੂ' ਦੀ ਕਹਾਣੀ ਨਾ ਹੋਵੇ। ਮੇਰੀ ਕਹਾਣੀ 'ਚ ਕੋਈ ਪ੍ਰਸਿੱਧ ਵਿਅਕਤੀ ਸ਼ਾਮਲ ਨਹੀਂ ਸੀ। ਇਹ ਬਹੁਤ ਸਮਾਂ ਪਹਿਲਾਂ ਹੋਇਆ ਸੀ ਪਰ ਇਸ ਨੇ ਮੈਨੂੰ ਪ੍ਰਭਾਵਿਤ ਕੀਤਾ ਸੀ। ਇਸ ਨੇ ਮੇਰੇ ਦੁਨੀਆ ਦੇਖਣ ਦੇ ਨਜ਼ਰੀਏ ਨੂੰ ਪ੍ਰਭਾਵਿਤ ਕੀਤਾ।


ਦੱਸ ਦੇਈਏ ਕਿ ਸ਼ਹਾਨੇ ਨੇ ਕਿਹਾ ਕਿ, ''ਮੈਂ ਪੂਰੀ ਜ਼ਿੰਦਗੀ ਲੋਕਲ ਟਰੇਨ ਤੇ ਬੱਸਾਂ 'ਚ ਸਫਰ ਕਰਦੇ ਹੋਇਆਂ ਬਿਤਾਇਆ ਹੈ। ਯਾਤਰਾ ਦੌਰਾਨ ਤੁਹਾਨੂੰ ਪਤਾ ਹੀ ਹੈ ਕਿ ਕਿਵੇਂ ਕੋਈ ਤੁਹਾਨੂੰ ਛੂਹ ਕੇ ਜਾਂ ਗਲਤ ਹਰਕਤ ਕਰ ਕੇ ਨਿਕਲ ਜਾਂਦਾ ਹੈ। ਇਹ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕੁਆਰੇ ਹੋ ਜਾਂ ਸ਼ਾਦੀਸ਼ੁਦਾ ਹੋ ਜਾਂ ਵਿਆਹੇ ਹੋਏ ਹੋ। ਇਹ ਕਦੇ ਨਾ ਖਤਮ ਹੋਣ ਵਾਲੀ ਸੂਚੀ ਹੈ। ਅਦਾਕਾਰਾ ਤਨੂਸ਼੍ਰੀ ਦੱਤਾ ਵਲੋਂ ਨਾਨਾ ਪਾਟੇਕਰ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਉਣ ਤੋਂ ਬਾਅਦ ਫਿਲਮ ਉਦਯੋਗ 'ਚ ਕਈ ਕਲਾਕਾਰਾਂ ਨੇ '#ਮੀਟੂ' ਦੀ ਕਹਾਣੀ ਸਾਂਝੀ ਕੀਤੀ ਹੈ। ਜਦੋਂ ਸ਼ਹਾਨੇ ਨੂੰ ਪੁੱਛਿਆ ਗਿਆ ਕਿ ਕੁਝ ਲੋਕ ਇਸ ਅੰਦੋਲਨ ਬਾਰੇ ਕਹਿ ਰਹੇ ਹਨ ਕਿ ਇਹ 'ਜਨਤਕ ਲਿੰਚਿੰਗ' ਹੈ ਅਤੇ ਨਿਰਦੋਸ਼ ਮਰਦ ਵੀ ਇਸ ਵਿਚ ਫਸ ਰਹੇ ਹਨ ਤਾਂ ਸ਼ਹਾਨੇ ਨੇ ਇਸ 'ਤੇ ਅਸਹਿਮਤੀ ਪ੍ਰਗਟਾਈ। ਉਨ੍ਹਾਂ ਦਾ ਕਹਿਣਾ ਹੈ ਕਿ ਕੋਈ ਵੀ ਨਿਰਦੋਸ਼ ਜੇਲ ਭੇਜਣਾ ਨਹੀਂ ਚਾਹੀਦਾ ਹੈ। ਇਹ ਅੰਦੋਲਨ ਇਸ ਲਈ ਉਭਰ ਕੇ ਆਇਆ ਕਿਉਂਕਿ ਪ੍ਰਕਿਰਿਆ ਬੇਹੱਦ ਲੰਬੀ ਹੈ।


Tags: MeToo Movement Renuka Shahane Sexual Harassment Life Travelling Pregnant

Edited By

Sunita

Sunita is News Editor at Jagbani.