ਜਲੰਧਰ (ਬਿਊਰੋ)— 30 ਨਵੰਬਰ ਨੂੰ ਰਿਲੀਜ਼ ਹੋਏ ਪੰਜਾਬੀ ਗਾਇਕ ਦੀਪਾ ਔਜਲਾ ਦਾ ਗੀਤ 'ਰਿਪੋਰਟਾਂ' ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਗੀਤ ਦੇ ਬੋਲ ਗੋਲੂ ਔਜਲਾ ਨੇ ਲਿਖੇ ਹਨ ਤੇ ਇਸ ਨੂੰ ਸੰਗੀਤ ਦਿ ਬੌਸ ਨੇ ਦਿੱਤਾ ਹੈ।
ਵੀਡੀਓ ਨੂੰ ਡਾਇਰੈਕਟ ਗੁਰ ਰੰਧਾਵਾ ਤੇ ਸਤਨਾਮ ਅਵਤਾਰ ਭੁੱਲਰ ਨੇ ਕੀਤਾ ਹੈ, ਜਿਹੜੀ ਬੈਕਬੈਂਚਰਜ਼ ਵਲੋਂ ਬਣਾਈ ਗਈ ਹੈ। ਗੀਤ ਨੂੰ ਦੇਸੀ ਸਵੈਗ ਰਿਕਾਰਡਸ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ, ਜਿਸ ਦੀ ਆਨਲਾਈਨ ਪ੍ਰਮੋਸ਼ਨ ਕਿੰਗਸ ਆਫ ਮੀਡੀਆ ਵਲੋਂ ਕੀਤੀ ਗਈ ਹੈ।