FacebookTwitterg+Mail

71ਵੇਂ ਗਣਤੰਤਰ ਦਿਵਸ ’ਤੇ ਬਾਲੀਵੁੱਡ ਦੇ ਇਨ੍ਹਾਂ ਸਿਤਾਰਿਆਂ ਨੇ ਫੈਨਜ਼ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ

republic day 2020
26 January, 2020 11:23:55 AM

ਮੁੰਬਈ(ਬਿਊਰੋ)- 26 ਜਨਵਰੀ ਯਾਨੀ ਗਣਤੰਤਰ ਦਿਵਸ ਦਾ ਦਿਨ ਹਰ ਹਿੰਦੂਸਤਾਨੀ ਲਈ ਖਾਸ ਹੁੰਦਾ ਹੈ। ਅੱਜ 71ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ। ਉਥੇ ਹੀ ਬਾਲੀਵੁੱਡ ਵਿਚ ਵੀ ਜਸ਼ਨ ਸ਼ੁਰੂ ਹੋ ਗਿਆ ਹੈ। ਜਿੱਥੇ ਇਕ ਪਾਸੇ ਪੂਰੇ ਦੇਸ਼ ਵਿਚ ਜਸ਼ਨ ਦਾ ਮਾਹੌਲ ਹੈ, ਜਗ੍ਹਾ-ਜਗ੍ਹਾ ਪ੍ਰੋਗਰਾਮਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ’ਤੇ ਵੀ ਗਣਤੰਤਰ  ਦਿਨ ਨੂੰ ਲੈ ਕੇ ਲੋਕਾਂ ਨੇ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦੌਰਾਨ ਫਿਲਮੀ ਸਿਤਾਰੇ ਵੀ ਦੇਸ਼ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਸ਼ੁੱਭਕਾਮਨਾਵਾਂ ਦੇਣ ਵਿਚ ਲੱਗੇ ਹੋਏ ਹਨ। ਅਮਿਤਾਭ ਬੱਚਨ, ਅਨੁਪਮ ਖੇਰ, ਤਾਪਸੀ ਪੰਨੂ ਤੇ ਕਈ ਹੋਰ ਸਿਤਾਰਿਆਂ ਨੇ ਦੇਸ਼ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ।


ਸਭ ਤੋਂ ਪਹਿਲਾਂ ਸ਼ੁਰੂਆਤ ਕਰਾਂਗੇ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਤੋਂ। ਅਮਿਤਾਭ ਬੱਚਨ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਹਰ ਖਾਸ ਮੌਕੇ ’ਤੇ ਦੇਸ਼ਵਾਸੀਆਂ ਅਤੇ ਆਪਣੇ ਫੈਨਜ਼ ਨੂੰ ਵਧਾਈਆਂ ਦਿੰਦੇ ਰਹਿੰਦੇ ਹਨ। ਅਜਿਹੇ ਵਿਚ ਅਮਿਤਾਭ ਨੇ ਗਣਤੰਤਰ ਦਿਵਸ ਦੇ ਮੌਕੇ ’ਤੇ ਦੇਸ਼ਵਾਸੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਅਮਿਤਾਭ ਨੇ ਆਪਣੇ ਟਵਿਟਰ ਅਕਾਊਂਟ ਰਾਹੀਂ ਆਪਣੀ ਇਕ ਤਸਵੀਰ ਸਾਂਝੀ ਕੀਤੀ ਹੈ। ਤਸਵੀਰ ਨਾਲ ਅਮਿਤਾਭ ਨੇ ਲਿਖਿਆ,‘‘ਗਣਤੰਤਰ ਦਿਵਸ ਦੀਆਂ ਸ਼ੁੱਭਕਾਮਨਾਵਾਂ। ਜੈ ਹਿੰਦ।’’


ਇਸ ਤੋਂ ਬਾਅਦ ਬਾਲੀਵੁੱਡ ਐਕਟਰ ਅਨੁਪਮ ਖੇਰ ਨੇ ਵੀ ਦੇਸ਼ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ।

ਅਦਾਕਾਰਾ ਤਾਪਸੀ ਪੰਨੂ ਨੇ ਵੀ ਦੇਸ਼ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ ਹਨ। ਤਾਪਸੀ ਨੇ ਆਪਣੇ ਆਧਿਕਾਰਿਕ ਟਵਿਟਰ ਅਕਾਊਂਟ ਰਾਹੀਂ ਇਕ ਟਵੀਟ ਕੀਤਾ।

 

Rishi Kapoor


Tags: Republic Day 2020Republic DayAmitabh Bachchan

About The Author

manju bala

manju bala is content editor at Punjab Kesari