FacebookTwitterg+Mail

Republic Day : ਬਾਲੀਵੁੱਡ 'ਚ ਦੇਸ਼ ਭਗਤੀ ਦੀ ਲਹਿਰ

republic day celebs wishes ssocial media india vicky kaushal
26 January, 2019 11:15:41 AM

ਮੁੰਬਈ (ਬਿਊਰੋ) — ਦੇਸ਼ 26 ਜਨਵਰੀ ਨੂੰ 70ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਇਸ ਦਿਨ ਰਾਜਪੱਥ 'ਚ ਸ਼ਾਨਦਾਰ ਸਮਾਰੋਹ ਤੇ ਗਣਤੰਤਰ ਦਿਵਸ ਪਰੇਡ ਖਾਸ ਆਕਰਸ਼ਿਤ ਹੁੰਦੀ ਹੈ। ਸੋਸ਼ਲ ਮੀਡੀਆ 'ਤੇ ਦੇਸ਼ ਭਗਤੀ ਦੀ ਲਹਿਰ ਦੋੜ ਪਈ ਹੈ।

ਬਾਲੀਵੁੱਡ ਸਿਤਾਰਿਆਂ ਨੇ ਸੋਸ਼ਲ ਮੀਡੀਆ 'ਤੇ ਗਣਤੰਤਰ ਦਿਵਸ ਦੀ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਬਾਲੀਵੁੱਡ ਐਕਟਰ ਵਿੱਕੀ ਕੌਸ਼ਲ ਤੋਂ ਲੈ ਕੇ ਕਪਿਲ ਸ਼ਰਮਾ ਤੱਕ ਸਾਰੇ ਸਿਤਾਰਿਆਂ ਨੇ ਟਵੀਟ ਕਰਕੇ ਦੇਸ਼ ਪ੍ਰਤੀ ਆਪਣੇ ਪਿਆਰ ਨੂੰ ਜ਼ਾਹਿਰ ਕੀਤਾ ਹੈ। 

 

ਵਿੱਕੀ ਕੌਸ਼ਲ ਮੇ ਸੋਸ਼ਲ ਮੀਡੀਆ 'ਤੇ ਤਿਰੰਗਾ ਝੰਡਾ ਹੱਥ 'ਚ ਫੜ੍ਹ ਕੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਤਸਵੀਰ ਦੇ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ ਹੈ, ''ਝੰਡਾ ਉੱਚਾ ਰਹੇ ਹਮਾਰਾ, ਹੈਪੀ ਰਿਪਬਲਿਕ ਡੇ...ਜੈ ਹਿੰਦ!''

 

 

ਇਸ ਤੋਂ ਇਲਾਵਾ ਕਪਿਲ ਸ਼ਰਮਾ ਨੇ ਟਵੀਟ ਕਰਕੇ ਲੋਕਾਂ ਨੂੰ ਰਿਪਬਲਿਕ ਡੇ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਲਿਖਿਆ, ''ਸਾਰੇ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਬਹੁਤ-ਬਹੁਤ ਸ਼ੁੱਭਕਾਮਨਾਵਾਂ...ਜੈ ਹਿੰਦ!''

 

ਇਨ੍ਹਾਂ ਤੋਂ ਇਲਾਵਾ ਸਵਰਾ ਭਾਸਕਰ, ਆਰ. ਮਾਧਵਨ, ਅਨੁਪਮ ਖੇਰ ਨੇ ਵੀ ਗਣਤੰਤਰ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ। 

 


Tags: Republic Day Ranganathan Madhavan Swara Bhasker Vicky Kaushal Anupam Kher Bollywood Celebrity

Edited By

Sunita

Sunita is News Editor at Jagbani.