FacebookTwitterg+Mail

Republic Day : ਦੇਸ਼ ਭਗਤੀ ਦੇ ਇਹ ਗੀਤ ਸੁਣ ਕੇ ਹੋ ਜਾਂਦੇ ਨੇ ਰੌਂਗਟੇ ਖੜ੍ਹੇ

republic day songs must listen
26 January, 2019 10:56:42 AM

ਮੁੰਬਈ (ਬਿਊਰੋ) — 26 ਜਨਵਰੀ ਯਾਨੀ ਗਣਤੰਤਰ ਦਿਵਸ ਦਾ ਦਿਨ ਹਰ ਹਿੰਦੁਸਤਾਨੀ ਲਈ ਖਾਸ ਹੁੰਦਾ ਹੈ। ਅੱਜ 70ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ। ਅੱਜ ਅਸੀਂ ਦੇਸ਼ਭਗਤੀ ਦੇ ਉਹ ਗੀਤ ਤੁਹਾਨੂੰ ਸੁਣਾਉਣ ਜਾ ਰਹੇ ਹਾਂ, ਜਿਸ ਨੂੰ ਸੁਣ ਕੇ ਕਿਸੇ ਵੀ ਭਾਰਤੀ ਅੰਦਰ ਦੇਸ਼ਭਗਤੀ ਦੀ ਭਾਵਨਾ ਜਾਗ ਉੱਠਦੀ ਹੈ।


'ਚੱਕ ਦੇ ਇੰਡੀਆ'
ਸਾਲ 2007 'ਚ ਆਈ ਫਿਲਮ 'ਚੱਕ ਦੇ ਇੰਡੀਆ' ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖਾਨ ਦੀ ਹੁਣ ਤੱਕ ਦੀ ਸਭ ਤੋਂ ਬਹਿਤਰੀਨ ਫਿਲਮਾਂ 'ਚੋਂ ਇਕ ਮੰਨੀ ਜਾਂਦੀ ਹੈ। ਇਸ ਫਿਲਮ 'ਚ ਸ਼ਾਹਰੁਖ ਖਾਨ ਨੇ ਕਬੀਰ ਖਾਨ ਨਾਂ ਦੇ ਇਕ ਭਾਰਤੀ ਹਾਕੀ ਖਿਡਾਰੀ ਤੇ ਕੋਚ ਦਾ ਕਿਰਦਾਰ ਨਿਭਾਇਆ ਸੀ। ਫਿਲਮ ਦਾ ਗੀਤ 'ਮੌਲਾ ਮੇਰੇ ਲੇ ਲੇ ਮੇਰੀ ਜਾਨ' ਸੁਣ ਕੇ ਕਿਸੇ ਦੇ ਵੀ ਰੋਗਟੇ ਖੜ੍ਹੇ ਹੋ ਜਾਂਦੇ ਹਨ।

'ਦਿ ਲੀਜੇਂਡ ਆਫ ਭਗਤ ਸਿੰਘ'
ਅਜੇ ਦੇਵਗਨ ਦੀ ਫਿਲਮ 'ਦਿ ਲੀਜੇਂਡ ਆਫ ਭਗਤ ਸਿੰਘ' ਦਾ ਗੀਤ 'ਮੇਰਾ ਰੰਗ ਦੇ ਬਸੰਤੀ ਚੋਲਾ' ਇਕ ਅਜਿਹਾ ਗੀਤ ਹੈ, ਜੋ ਸਾਨੂੰ ਉਨ੍ਹਾਂ ਸਿਰਫਿਰੇ ਦੇਸ਼ ਭਗਤਾਂ ਦੀ ਯਾਦ ਦਿਵਾਉਂਦਾ ਹੈ, ਜੋ ਦੇਸ਼ ਲਈ ਹੱਸਦੇ-ਹੱਸਦੇ ਫਾਂਸੀ 'ਤੇ ਝੂਲ ਗਏ।


'ਵੰਦੇ ਮਾਤਰਮ' 
ਦੇਸ਼ ਭਗਤੀ ਗੀਤਾਂ ਦੀ ਗੱਲ ਕਰੀਏ ਤਾਂ ਏ. ਆਰ. ਰਹਿਮਾਨ ਦੀ ਐਲਬਮ 'ਵੰਦੇ ਮਾਤਰਮ' ਦਾ ਗੀਤ 'ਮਾਂ ਤੁਝੇ ਸਲਾਮ' ਦੀ ਗੇਲ ਨਾਲ ਹੋਵੇ, ਅਜਿਹਾ ਹੋ ਹੀ ਨਹੀਂ ਸਕਦਾ ਹੈ। ਇਹ ਗੀਤ ਸਾਡੇ ਅੰਦਰ ਛੁਪੇ ਦੇਸ਼ਪ੍ਰੇਮ ਨੂੰ ਛੂਹ ਲੈਂਦਾ ਹੈ।

'ਵੀਰ-ਜਾਰਾ'
ਸ਼ਾਹਰੁਖ ਖਾਨ ਦੀ ਫਿਲਮ 'ਵੀਰ-ਜਾਰਾ' ਦਾ ਗੀਤ 'ਐਸਾ ਦੇਸ਼ ਹੈ ਮੇਰਾ' ਸਾਨੂੰ ਆਪਣੀ ਮਿੱਠੀ ਖੁਸ਼ਬੂ ਦਾ ਅਹਿਸਾਸ ਕਰਵਾਉਂਦਾ ਹੈ। ਯਸ਼ਰਾਜ ਦੇ ਬੈਨਰ ਹੇਠ ਬਣੀ ਇਸ ਫਿਲਮ 'ਚ ਪ੍ਰਿਟੀ ਜ਼ਿੰਟਾ ਤੇ ਰਾਣੀ ਮੁਖਰਜੀ ਨੇ ਮੁੱਖ ਭੂਮਿਕਾ ਨਿਭਾਈ ਸੀ।


Tags: Aisa Des Hai Mera Veer Zaara Shah Rukh Khan Preity Zinta Mera Rang De Basanti The Legend Of Bhagat Singh Maa Tujhe Salaam Maula Mere Le Le Meri Jaan Chak De India

Edited By

Sunita

Sunita is News Editor at Jagbani.