FacebookTwitterg+Mail

ਕੁਲਦੀਪ ਮਾਣਕ ਤੋਂ ਮਿਲੇ ਥਾਪੜੇ ਨੇ ਬਣਾਇਆ ਰੇਸ਼ਮ ਸਿੰਘ ਅਨਮੋਲ ਨੂੰ 'ਦਿ ਕਿੰਗ ਆਫ ਸਟੇਜ'

resham singh anmol
02 April, 2019 03:47:02 PM

ਜਲੰਧਰ (ਬਿਊਰੋ) : ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ, ਜਿੰਨ੍ਹਾਂ ਨੂੰ ਪੰਜਾਬ ਦੇ ਕਿੰਗ ਆਫ ਸਟੇਜ ਵੀ ਕਿਹਾ ਜਾਂਦਾ ਹੈ। ਰੇਸ਼ਮ ਸਿੰਘ ਅਨਮੋਲ ਅੱਜ ਆਪਣਾ 36 ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਹਰਿਆਣਾ 'ਚ ਅੰਬਾਲਾ ਦੇ ਪਿੰਡ ਨਕਤਪੁਰ 'ਚ 1983 'ਚ ਜੰਮੇ ਰੇਸ਼ਮ ਸਿੰਘ ਅਨਮੋਲ ਖੇਤੀਬਾੜੀ ਨਾਲ ਸਬੰਧਿਤ ਪਰਿਵਾਰ 'ਚ ਆਉਂਦੇ ਹਨ। 

Punjabi Bollywood Tadka

'ਸੁਰਮਾ' ਗੀਤ ਨਾਲ ਮਿਊਜ਼ਿਕ ਇੰਡਸਟਰੀ 'ਚ ਰੱਖਿਆ ਕਦਮ

ਬਚਪਨ ਤੋਂ ਹੀ ਗਾਇਕੀ 'ਚ ਕਦਮ ਰੱਖ ਚੁੱਕੇ ਰੇਸ਼ਮ ਸਿੰਘ ਅਨਮੋਲ ਨੇ ਸਾਲ 2009 'ਚ 'ਸੁਰਮਾ' ਗੀਤ ਨਾਲ ਪੰਜਾਬੀ ਇੰਡਸਟਰੀ 'ਚ ਐਂਟਰੀ ਕੀਤੀ ਸੀ। ਇਸ ਤੋਂ ਬਾਅਦ 2010 'ਚ 'ਕੰਗਣਾ' ਗੀਤ ਗਾਇਆ, ਜੋ ਕਾਫੀ ਮਕਬੂਲ ਹੋਇਆ ਪਰ ਅਸਲ ਪਛਾਣ ਰੇਸ਼ਮ ਸਿੰਘ ਅਨਮੋਲ ਨੂੰ 'ਨਾਗਣੀ' ਗੀਤ ਨੇ ਦਵਾਈ ਸੀ। ਇਸ ਗੀਤ ਤੋਂ ਬਾਅਦ ਤਾਂ ਹਿੱਟ ਗੀਤਾਂ ਦੀ ਝੜੀ ਲਾ ਦਿੱਤੀ। 'ਨਾਗਣੀ 2', 'ਚੇਤੇ ਕਰਦਾ', 'ਭਾਬੀ ਥੋਡੀ ਐਂਡ ਆ', 'ਰਾਹੂ ਕੇਤੂ' ਵਰਗੇ ਕਈ ਹਿੱਟ ਗੀਤ ਦੇ ਚੁੱਕੇ ਹਨ।

Punjabi Bollywood Tadka

ਕੁਲਦੀਪ ਮਾਣਕ ਤੋਂ ਸਿੱਖੀਆਂ ਗਾਇਕੀ ਦੀਆਂ ਬਰੀਕੀਆਂ

ਰੇਸ਼ਮ ਸਿੰਘ ਅਨਮੋਲ ਨੇ ਅਖਾੜੇ 'ਚ ਲਾਈਵ ਗਾਉਣ ਦੀਆਂ ਬਰੀਕੀਆਂ ਕਲੀਆਂ ਦੇ ਬਾਦਸ਼ਾਹ ਮਰਹੂਮ ਕੁਲਦੀਪ ਮਾਣਕ ਹੋਰਾਂ ਤੋਂ ਸਿੱਖੀਆਂ ਹਨ। ਇਕ ਰਿਐਲਿਟੀ ਸ਼ੋਅ 'ਚ ਰੇਸ਼ਮ ਸਿੰਘ ਅਨਮੋਲ ਫਾਈਨਲ 'ਚ ਪਹੁੰਚ ਕੇ ਵੀ ਜਿੱਤ ਨਾ ਸਕੇ ਸੀ ਪਰ ਉਸ ਤੋਂ ਬਾਅਦ ਪ੍ਰਸਿੱਧ ਗੀਤਕਾਰ ਦੇਵ ਥਰੀਕੇਵਾਲਾ ਦੀ ਨਜ਼ਰ 'ਚ ਜ਼ਰੂਰ ਆ ਗਏ ਸਨ, ਜਿਸ ਤੋਂ ਬਾਅਦ ਦੇਵ ਥਰੀਕੇਵਾਲਾ ਨੇ ਰੇਸ਼ਮ ਸਿੰਘ ਅਨਮੋਲ ਨੂੰ ਕੁਲਦੀਮ ਮਾਣਕ ਕੋਲ ਭੇਜ ਦਿੱਤਾ।

Punjabi Bollywood Tadka

ਜਿਥੇ ਉਨ੍ਹਾਂ ਦੀ ਗਾਇਕੀ ਤੋਂ ਕੁਲਦੀਪ ਮਾਣਕ ਵੀ ਬਹੁਤ ਖੁਸ਼ ਹੋਏ। ਇਸ ਤੋਂ ਬਾਅਦ ਦੇਵ ਥਰੀਕੇਵਾਲਾ ਨੇ ਕੁਲਦੀਪ ਮਾਣਕ ਦੀ ਹੀਰ ਦੀ ਕਲੀ ਦਾ ਦੂਜਾ ਭਾਗ ਰੇਸ਼ਮ ਅਨਮੋਲ ਤੋਂ ਗਵਾਇਆ ਅਤੇ ਰੇਸ਼ਮ ਸਿੰਘ ਅਨਮੋਲ ਬਣ ਗਏ 'ਦਿ ਕਿੰਗ ਆਫ ਸਟੇਜ'। ਅੱਜ ਕੁਲਦੀਪ ਮਾਣਕ ਦੇ ਦਿੱਤੇ ਉਸ ਥਾਪੜੇ ਦੀ ਬਦੌਲਤ ਰੇਸ਼ਮ ਸਿੰਘ ਅਨਮੋਲ ਪੰਜਾਬ ਦੇ ਚੋਟੀ ਦੇ ਗਾਇਕਾਂ 'ਚ ਆਪਣਾ ਨਾਮ ਲਿਖਵਾ ਚੁੱਕੇ ਹਨ।

Punjabi Bollywood Tadka


Tags: Resham Singh AnmolBirthday specialBand Vs BrandModifiedNazarePunjabi Celebrity

Edited By

Sunita

Sunita is News Editor at Jagbani.