FacebookTwitterg+Mail

ਅੰਬਾਲਾ : ਨਕਟਪੁਰ ਦੇ ਖੇਤਾਂ 'ਚ ਹੋਈ ਰੇਸ਼ਮ ਸਿੰਘ ਅਨਮੋਲ ਦੇ ਪੰਜਾਬੀ ਗੀਤ ਦੀ ਸ਼ੂਟਿੰਗ

    1/4
24 April, 2017 03:27:18 PM
ਜਲੰਧਰ— ਪਿੰਡ ਨਕਟਪੁਰ ਦੇ ਖੇਤਾਂ 'ਚ ਪੰਜਾਬੀ ਮਸ਼ਹੂਰ ਗਾਇਕ ਰੇਸ਼ਮ ਸਿੰਘ ਅਨਮੋਲ ਦੇ ਪੰਜਾਬੀ ਗੀਤ 'ਜੱਟ ਵੈਰ ਨੂੰ ਵੀ ਪੁੱਤਾਂ ਵਾਂਗੂ ਪਾਲ' ਦੀ ਸ਼ੂਟਿੰਗ ਹੋਈ। ਸ਼ੂਟਿੰਗ ਨੂੰ ਦੇਖਣ ਲਈ ਨਕਟਪੁਰ ਸਮੇਤ ਨੇੜੇ ਦੇ ਪਿੰਡਾਂ ਤੋਂ ਸੈਂਕੜੇ ਲੋਕ ਪਹੁੰਚੇ। ਰੇਸ਼ਮ ਸਿੰਘ ਦੇ ਭਰਾ ਨਿਰਮਲ ਸਿੰਘ ਨੇ ਦੱਸਿਆ ਕਿ ਗੀਤ ਦੀ ਪ੍ਰੈਕਟਿਸ ਲਈ ਪਿਛਲੇ ਇੱਕ ਮਹੀਨੇ ਤੋਂ ਆਪਣੀ ਟੀਮ ਨਾਲ ਰੁੱਝੇ ਹੋਏ ਹਨ। ਰੇਸ਼ਮ ਸਿੰਘ ਨਾਲ ਅਕਾਂਸ਼ਾ ਲਰੀਨ ਲੀਡ ਭੂਮਿਕਾ 'ਚ ਹੈ। ਗੀਤ 'ਚ ਖਾਸ ਗੱਲ ਇਹ ਹੈ ਕਿ ਇਸ 'ਚ ਦੇਸੀ (ਪੇਂਡੂ) ਸੱਭਿਆਤਾ ਨੂੰ ਦਿਖਾਇਆ ਗਿਆ ਹੈ। ਗੀਤ 'ਚ ਵਿਦੇਸ਼ੀ ਗੋਰੀਆਂ ਨੂੰ ਵੀ ਲਿਆ ਗਿਆ ਹੈ। ਇਹ ਸ਼ੂਟਿੰਗ 3 ਦਿਨ 'ਚ ਪੂਰੀ ਹੋਵੇਗੀ, ਜੋ ਕਿ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ 'ਚ ਕੀਤੀ ਜਾਵੇਗੀ। ਨਿਰਮਲ ਸਿੰਘ ਨੇ ਦੱਸਿਆ ਕਿ ਗੀਤ 'ਚ ਵਿਦੇਸ਼ੀ ਮੇਮ ਲਈ ਦੇਸੀ ਡੀ. ਜੇ. , ਦੇਸੀ ਬੀਅਰ ਬਾਰ ਬਣਾਈ ਗਈ, ਜਦੋਂਕਿ ਅੰਗਰੇਜ਼ਾਂ ਦੇ ਜ਼ਮਾਨੇ ਦੇ ਟ੍ਰੈਕਟਰ ਦੀ ਵਰਤੋ ਕੀਤੀ ਗਈ, ਜਿਸ 'ਤੇ ਗੋਲਡਨ ਰੰਗ ਕਰਵਾਇਆ ਗਿਆ ਹੈ।
ਇਹ ਗੀਤ ਪਿੰਡ ਦੇ ਸੱਭਿਆਚਾਰ 'ਤੇ ਆਧਾਰਿਤ ਹੈ। ਗੀਤ 'ਚ ਟਰਾਲੀ 'ਚ ਸਵੀਮਿੰਗ ਪੂਲ ਬਣਾਇਆ ਗਿਆ ਹੈ ਅਤੇ ਗੋਰੀਆਂ ਨੂੰ ਕਣਕ ਕੱਟਦੇ ਵੀ ਦਿਖਾਇਆ ਗਿਆ ਹੈ। ਵਿਦੇਸ਼ੀ ਮੇਮ ਵੀ ਪਿੰਡ ਦੇ ਸੱਭਿਆਚਾਰ ਨੂੰ ਦੇਖ ਕੇ ਬਹੁਤ ਖੁਸ਼ ਸੀ। ਉਸ ਦਾ ਕਹਿਣਾ ਹੈ ਕਿ ਪਹਿਲਾਂ ਅਸੀਂ ਗੀਤ ਆਡੀਓ ਤਿਆਰ ਕਰਦੇ ਹਾਂ। ਇਸ ਤੋਂ ਬਾਅਦ ਹੀ ਵੀਡੀਓ ਤਿਆਰ ਕੀਤੀ ਜਾਂਦੀ ਹੈ।

Tags: Resham Singh AnmolNakatpurAmblaਰੇਸ਼ਮ ਸਿੰਘ ਅਨਮੋਲਨਕਟਪੁਰ