ਜਲੰਧਰ— ਸਿੰਗਲ ਟਰੈਕ 'ਚੇਤੇ ਕਰਦਾ', 'ਨਾਗੀ', 'ਨਾਗੀ-2', 'ਸਰੂਰ', 'ਆ ਕੇ ਲੈਜਾ' ਤੋਂ ਇਲਾਵਾ ਹੋਰ ਆਪਣੇ ਹਿੱਟ ਗੀਤਾਂ ਨਾਲ ਚਰਚਾ ਵਿਚ ਆਏ ਗਾਇਕ ਰੇਸ਼ਮ ਸਿੰਘ ਅਨਮੋਲ ਦਾ ਪਹਿਲ ਡਿਊਟ ਸਿੰਗਲ ਟਰੈਕ 'ਅਰਬਨ ਜੱਟ' ਜੋ ਕਿ ਜਲਦੀ ਹੀ ਪੰਜਾਬ ਦੀ ਮਸ਼ਹੂਰ ਕੰਪਨੀ ਸਪੀਡ ਰਿਕਾਰਡਜ਼ ਵਲੋਂ ਰਿਲੀਜ਼ ਕੀਤਾ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਡਾ. ਨਿਰਮਲ ਸਿੰਘ ਨੇ ਦੱਸਿਆ ਕਿ ਇਕ ਸਿੰਗਲ ਟਰੈਕ ਦਾ ਮਿਊਜ਼ਿਕ ਦੇਸੀ ਕਰਿਊ ਦਾ ਹੈ ਜਿਸ ਨੂੰ ਨਰਿੰਦਰ ਬਾਠ ਨੇ ਕਲਮਬੱਧ ਕੀਤਾ ਹੈ। ਇਸ ਡਿਊਟ ਸਿੰਗਲ ਟਰੈਕ ਵਿਚ ਰੇਸ਼ਮ ਸਿੰਘ ਅਨਮੋਲ ਦਾ ਸਾਥ ਦਿੱਤਾ ਹੈ ਪੰਜਾਬ ਦੀ ਮਸ਼ਹੂਰ ਗਾਇਕਾ ਸੁਦੇਸ਼ ਕੁਮਾਰੀ ਨੇ। ਇਸ ਦਾ ਵੀਡੀਓ ਗੁਰਦਾਸ ਮੀਡੀਆ ਵਲੋਂ ਸ਼ੂਟ ਕੀਤਾ ਗਿਆ ਹੈ ਜੋ ਕਿ ਜਲਦੀ ਹੀ ਯੂ ਟਿਊਬ ਦੇ ਨਾਲ-ਨਾਲ ਪੰਜਾਬੀ ਚੈਨਲਾਂ 'ਤੇ ਚਲਾਇਆ ਜਾਵੇਗਾ।