ਜਲੰਧਰ(ਬਿਊਰੋ)— ਪੰਜਾਬੀ ਨਾਮੀ ਲੋਕ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਆਪਣੀ ਗਾਇਕੀ ਦੇ ਦਮ 'ਤੇ ਪੰਜਾਬ, ਹਰਿਆਣਾ ਅਤੇ ਦਿੱਲੀ ਦੇ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਦੇ ਨਾਲ-ਨਾਲ ਬੀਤੇ ਦਿਨ ਆਪਣੇ ਖੇਤਾਂ ਵਿਚ ਕੰਮ ਕਰਨ ਵਾਲੇ ਨੌਕਰ ਹਰੀ ਸਿੰਘ ਦੀ ਧੀ ਦੇ ਵਿਆਹ ਦਾ ਸਾਰਾ ਖਰਚਾ ਆਪਣੇ ਵੱਲੋਂ ਕਰ ਕੇ ਮਾਲਕ ਅਤੇ ਨੌਕਰ ਦੇ ਆਦਰਸ਼ ਰਿਸ਼ਤੇ ਨੂੰ ਨਵੀਂ ਪਛਾਣ ਦਿੱਤੀ ਹੈ।
ਰੇਸ਼ਮ ਸਿੰਘ ਅਨਮੋਲ ਨੇ 27 ਸਾਲਾਂ ਤੋਂ ਆਪਣੇ ਘਰ ਨੌਕਰੀ ਕਰ ਰਹੇ ਹਰੀ ਸਿੰਘ ਦੀ ਬੇਟੀ ਰਿਤੂ ਕੁਮਾਰੀ ਦਾ ਵਿਆਹ ਉਸ ਦੇ ਪਿੰਡ ਪਿੰਜੋਲਾ (ਅੰਬਾਲਾ) ਵਿਖੇ ਆਯੋਜਿਤ ਕੀਤਾ।
ਇਸ ਵਿਆਹ ਸਮਾਰੋਹ ਵਿਚ ਆਲੇ-ਦੁਆਲੇ ਦੇ ਕਈ ਪਿੰਡਾਂ ਦੇ ਲੋਕਾਂ ਤੋਂ ਇਲਾਵਾ ਇਲਾਕੇ ਦੇ ਵਿਧਾਇਕ ਅਸੀਮ ਗੋਇਲ ਵੀ ਪਹੁੰਚੇ। ਇਲਾਕੇ ਦੇ ਲੋਕਾਂ ਨੇ ਗਾਇਕ ਰੇਸ਼ਮ ਸਿੰਘ ਅਨਮੋਲ ਵੱਲੋਂ ਕੀਤੇ ਗਏ ਇਸ ਸਮਾਜਿਕ ਕਾਰਜ ਦੀ ਭਰਵੀਂ ਸ਼ਲਾਘਾ ਕੀਤੀ।
ਵਿਧਾਇਕ ਅਸੀਮ ਗੋਇਲ ਨੇ ਕਿਹਾ ਕਿ ਅਮੀਰ ਲੋਕਾਂ ਨੂੰ ਆਪਣੇ ਘਰਾਂ, ਖੇਤਾਂ ਵਿਚ ਕੰਮ ਕਰ ਰਹੇ ਨੌਕਰਾਂ ਨੂੰ ਵੀ ਘਰ ਦੇ ਹੀ ਮੈਂਬਰ ਸਮਝ ਕੇ ਉਨ੍ਹਾਂ ਦੇ ਦੁੱਖਾਂ-ਸੁੱਖਾਂ ਵਿਚ ਸ਼ਾਮਲ ਹੋਣਾ ਚਾਹੀਦਾ ਹੈ।