FacebookTwitterg+Mail

ਦਿਲਪ੍ਰੀਤ ਢਿੱਲੋਂ ਦੀ ਰਿਸੈਪਸ਼ਨ ਪਾਰਟੀ 'ਚ ਰੇਸ਼ਮ ਸਿੰਘ ਅਨਮੋਲ ਨੇ ਬੰਨ੍ਹਿਆ ਸਮਾਂ, ਨਚਾਈ ਨਵੀਂ ਜੋੜੀ

resham singh anmol
16 January, 2018 05:17:22 PM

ਜਲੰਧਰ(ਬਿਊਰੋ)— ਮਸ਼ਹੂਰ ਪੰਜਾਬੀ ਗਾਇਕ ਤੇ ਪਾਲੀਵੁੱਡ ਇੰਡਸਟਰੀ ਦੇ ਉੱਘੇ ਅਦਾਕਾਰ ਦਿਲਪ੍ਰੀਤ ਢਿੱਲੋਂ ਦੋ ਦਿਨ ਪਹਿਲਾਂ ਵਿਆਹ ਦੇ ਬੰਧਨ 'ਚ ਬੱਝੇ ਹਨ। ਉਨ੍ਹਾਂ ਦੀ ਪਤਨੀ ਦਾ ਨਾਂ ਅੰਬਰ ਧਾਲੀਵਾਲ ਹੈ। ਦਿਲਪ੍ਰੀਤ ਢਿੱਲੋਂ ਦੇ ਵਿਆਹ 'ਚ ਨਾਮੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਤੇ ਦੇਸੀ ਕਰਿਊ ਵਾਲੇ ਗੋਲਡੀ-ਸੱਤਾ ਵੀ ਪੁੱਜੇ ਸਨ। ਇਸ ਦੌਰਾਨ ਦੀਆਂ ਕਾਫੀ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

Punjabi Bollywood Tadka

ਬੀਤੇ ਦਿਨੀਂ ਦਿਲਪ੍ਰੀਤ ਢਿੱਲੋਂ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ਸੀ। ਇਸ ਦੌਰਾਨ ਕਾਫੀ ਨਾਮੀ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਖੂਬ ਰੋਣਕਾਂ ਲਾਈਆਂ। ਰੇਸ਼ਮ ਸਿੰਘ ਅਨਮੋਲ ਨੇ ਆਪਣੇ ਗੀਤਾਂ 'ਤੇ ਨਵੀਂ ਵਿਆਹੀ ਜੋੜੀ ਨੂੰ ਖੂਬ ਨਚਾਇਆ।

ਦਿਲਪ੍ਰਤੀ ਤੇ ਅੰਬਰ ਨੇ ਰੇਸ਼ਮ ਸਿੰਘ ਅਨਮੋਲ ਦੇ ਗੀਤ 'ਭਾਬੀ ਤੁਹਾਡੀ ਐੈਂਡ ਆ' 'ਤੇ ਕਾਫੀ ਭੰਗੜਾ ਪਾਇਆ। ਇਸ ਤੋਂ ਇਲਾਵਾ ਦਿਲਪ੍ਰੀਤ ਢਿੱਲੋਂ ਨੇ ਆਪਣੇ ਹਾਲ ਹੀ 'ਚ ਰਿਲੀਜ਼ ਹੋਏ ਗੀਤ 'ਸਾਡੇ ਮੁੰਡੇ ਦਾ ਵਿਆਹ' 'ਤੇ ਵੀ ਖੂਬ ਭੰਗੜਾ ਪਾਇਆ। ਰੇਸ਼ਮ ਸਿੰਘ ਅਨਮੋਲ ਨੇ ਢਿੱਲੋਂ ਦੀ ਰਿਸੇਪਸ਼ਨ ਪਾਰਟੀ 'ਚ ਖੂਬ ਰੋਣਕਾਂ ਲਾਈਆਂ।


Tags: Dilpreet DhillonMarriageResham Singh AnmolAmber DhaliwalInstagramPunjabi Singerਦਿਲਪ੍ਰੀਤ ਢਿੱਲੋਂ ਅੰਬਰ ਧਾਲੀਵਾਲ

Edited By

Sunita

Sunita is News Editor at Jagbani.