FacebookTwitterg+Mail

ਮਾਂ ਲਈ ਦੁਆਵਾਂ ਕਰਨ ਦੀ ਰੇਸ਼ਮ ਸਿੰਘ ਅਨਮੋਲ ਨੇ ਕੀਤੀ ਫੈਨਜ਼ ਨੂੰ ਅਪੀਲ

resham singh anmol mother
04 October, 2019 11:27:02 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਦੀ ਮਾਂ ਦੀ ਸਿਹਤ ਕਾਫੀ ਦਿਨਾਂ ਤੋਂ ਖਰਾਬ ਹੈ। ਹਾਲ ਹੀ 'ਚ ਉਨ੍ਹਾਂ ਨੇ ਮਾਂ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ ਅਤੇ ਨਾਲ ਹੀ ਆਪਣੇ ਫੈਨਜ਼ ਨੂੰ ਆਪਣੀ ਮਾਂ ਦੀ ਤੰਦਰੁਸਤੀ ਲਈ ਦੁਆਵਾਂ ਕਰਨ ਦੀ ਅਪੀਲ ਕੀਤੀ ਹੈ। ਰੇਸ਼ਮ ਸਿੰਘ ਅਨਮੋਲ ਵਲੋਂ ਸ਼ੇਅਰ ਕੀਤੀ ਤਸਵੀਰ 'ਚ ਉਨ੍ਹਾਂ ਦੀ ਮਾਂ ਵ੍ਹੀਲਚੇਅਰ 'ਤੇ ਬੈਠੇ ਨਜ਼ਰ ਆ ਰਹੇ ਹਨ। ਰੇਸ਼ਮ ਸਿੰਘ ਅਨਮੋਲ ਨੇ ਤਸਵੀਰ ਦੀ ਕੈਪਸ਼ਨ 'ਚ ਬੇਹੱਦ ਭਾਵੁਕ ਸੰਦੇਸ਼ ਲਿਖਦੇ ਹੋਏ ਕਿਹਾ ਹੈ, 'ਰੱਬਾ ਇਹ ਜ਼ਿੰਦਗੀ ਲੈਲਾ ਪਰ ਮੇਰੀ ਬੇਬੇ ਨੂੰ ਠੀਕ ਕਰਦੇ, ਕਿਰਪਾ ਕਰਕੇ ਸਾਰੇ ਜਾਣੇ ਅਰਦਾਸ ਕਰੋ।'


ਦੱਸ ਦਈਏ ਰੇਸ਼ਮ ਸਿੰਘ ਅਨਮੋਲ ਦੇ ਪਿਤਾ ਬਚਪਨ 'ਚ ਹੀ ਇਸ ਦੁਨੀਆ ਤੋਂ ਚੱਲ ਬਸੇ ਸਨ। ਉਨ੍ਹਾਂ ਨੂੰ ਬੇਬੇ ਅਤੇ ਵੱਡੇ ਭਰਾਵਾਂ ਨੇ ਹੀ ਪਾਲਿਆ ਹੈ। ਰੇਸ਼ਮ ਸਿੰਘ ਅਨਮੋਲ ਲਈ ਉਨ੍ਹਾਂ ਦੀ ਬੇਬੇ ਹੀ ਬਾਪੂ ਹੈ, ਇਸ ਲਈ ਉਹ ਜਾਨ ਤੋਂ ਵੱਧ ਆਪਣੀ ਬੇਬੇ ਦਾ ਮੋਹ ਕਰਦੇ ਹਨ। ਉਮੀਦ ਕਰਦੇ ਹਾਂ ਉਹਨਾਂ ਦੀ ਬੇਬੇ ਬਹੁਤ ਜਲਦ ਸਿਹਤਮੰਦ ਹੋਣਗੇ ਅਤੇ ਰੇਸ਼ਮ ਸਿੰਘ ਅਨਮੋਲ ਨੂੰ ਹੋਰ ਵੀ ਚੰਗਾ ਕੰਮ ਕਰਨ ਦਾ ਹੌਂਸਲਾ ਦਿੰਦੇ ਰਹਿਣਗੇ।

 
 
 
 
 
 
 
 
 
 
 
 
 
 

My mom, my dad, my world my everything 🤗🤗😘😘😘

A post shared by Resham Anmol (ਰੇਸ਼ਮ ਅਨਮੋਲ) (@reshamsinghanmol) on May 12, 2019 at 12:00am PDT


Tags: Resham Singh Anmol Mother Instagram Post Viral Pollywood Celebrity

Edited By

Sunita

Sunita is News Editor at Jagbani.