FacebookTwitterg+Mail

ਅੰਤਰਰਾਸ਼ਟਰੀ ਮਜ਼ਦੂਰ ਦਿਵਸ 'ਤੇ ਰੇਸ਼ਮ ਸਿੰਘ ਅਨਮੋਲ ਨੇ ਕਾਇਮ ਕੀਤੀ ਖਾਸ ਮਿਸਾਲ (ਵੀਡੀਓ)

resham singh anmol shared a video on labour day
02 May, 2020 11:02:05 AM

ਜਲੰਧਰ (ਵੈੱਬ ਡੈਸਕ) - ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ 'ਲਾਕ ਡਾਊਨ' ਦੌਰਾਨ ਆਪਣੇ ਘਰ ਵਿਚ ਸਮਾਂ ਬਿਤਾ ਰਹੇ ਹਨ। ਇਸ ਦੌਰਾਨ ਉਹ ਆਪਣੇ ਖੇਤਾਂ ਵਿਚ ਜਿਥੇ ਪਿਛਲੇ ਦਿਨੀਂ ਕੰਬਾਈਨ ਨਾਲ ਕਣਕ ਦੀ ਵਾਢੀ ਕਰਦੇ ਨਜ਼ਰ ਆਏ ਸਨ,ਓਥੇ ਹੀ ਹੁਣ ਉਹ ਵਰਲਡ ਲੇਬਰ ਡੇ ਮੌਕੇ 'ਤੇ ਉਹ ਮਜ਼ਦੂਰਾਂ ਨਾਲ ਬੈਠ ਕੇ ਰੋਟੀ ਖਾਂਦੇ ਨਜ਼ਰ ਆਏ ਹਨ। ਇਸ ਇਕ ਵੀਡੀਓ ਰੇਸ਼ਮ ਸਿੰਘ ਅਨਮੋਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਇਸ ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਰੇਸ਼ਮ ਸਿੰਘ ਅਨਮੋਲ ਇਨ੍ਹਾਂ ਖੇਤ ਮਜ਼ਦੂਰਾਂ ਨਾਲ ਬੈਠ ਕੇ ਰੋਟੀ ਖਾ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਰੇਸ਼ਮ ਸਿੰਘ ਅਨਮੋਲ ਨੇ ਲਿਖਿਆ, ''ਵਰਲਡ ਲੇਬਰ ਡੇ ਮੇਰੇ ਲਈ ਇਹੀ ਬਾਬੇ, ਇਹੀ ਰੋਲ ਮਾਡਲ ਅਤੇ ਇਹੀ ਸਤਿਕਾਰ ਯੋਗ ਹਨ। ਦੁਨੀਆ ਦੇ ਹਰ ਮਿਹਨਤ ਕਰਨ ਵਾਲੇ ਇਨਸਾਨ ਨੂੰ ਪ੍ਰਣਾਮ।'' ਉਨ੍ਹਾਂ ਦੀ ਇਸ ਵੀਡੀਓ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।   

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਰੇਸ਼ਮ ਸਿੰਘ ਅਨਮੋਲ ਨੇ ਇਕ ਵੀਡੀਓ ਸ਼ੇਅਰ ਕੀਤੀ ਸੀ, ਜਿਸ ਵਿਚ ਉਹ ਖੇਤਾਂ ਵਿਚ ਵਾਢੀ ਕਰਦੇ ਨਜ਼ਰ ਆ ਰਹੇ ਸਨ। ਇਸ ਵੀਡੀਓ ਵਿਚ ਰੇਸ਼ਮ ਸਿੰਘ ਅਨਮੋਲ ਆਪਣੇ ਖੇਤਾਂ ਵਿਚ ਖੁਦ ਕੰਬਾਇਨ ਚਲਾ ਕੇ ਕਣਕ ਦੀ ਕਟਾਈ ਕਰਦੇ ਨਜ਼ਰ ਆਏ ਸਨ। ਰੇਸ਼ਮ ਸਿੰਘ ਅਨਮੋਲ ਇਕ ਕਾਮਯਾਬ ਗਾਇਕ ਹੋਣ ਦੇ ਨਾਲ-ਨਾਲ ਇਕ ਸਫਲ ਕਿਸਾਨ ਵੀ ਹਨ।

ਦੱਸਣਯੋਗ ਹੈ ਕਿ ਇਹਨੀਂ ਦਿਨੀਂ ਪੂਰੇ ਦੇਸ਼ ਵਿਚ ਕੋਰੋਨਾ ਵਾਇਰਸ ਕਰਕੇ ਲੌਕ ਡਾਊਨ ਚੱਲ ਰਿਹਾ ਹੈ ਅਤੇ ਸਭ ਕਾਰੋਬਾਰ ਬੰਦ ਹਨ ਪਰ ਅਜਿਹੇ ਵਿਚ ਕਿਸਾਨਾਂ ਅਤੇ ਜ਼ਿਮੀਂਦਾਰਾਂ ਨੂੰ ਪੂਰੀ ਛੋਟ ਹੈ। ਇਹ ਦਾ ਪੂਰਾ ਫਾਇਦਾ ਰੇਸ਼ਮ ਸਿੰਘ ਅਨਮੋਲ ਵੀ ਚੁੱਕ ਰਹੇ ਹਨ। ਰੇਸ਼ਮ ਸਿੰਘ ਅਨਮੋਲ ਆਪਣੇ ਖੇਤਾਂ ਵਿਚ ਖੁਦ ਖੇਤੀ ਕਰਦੇ ਹਨ ਅਤੇ ਅਕਸਰ ਹੀ ਆਪਣੀਆਂ ਵੀਡੀਓਜ਼ ਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਰੇਸ਼ਮ ਸਿੰਘ ਅਨਮੋਲ ਸੰਗੀਤ ਜਗਤ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ, ਜਿਨ੍ਹਾਂ ਵਿਚ 'ਅੱਤ ਮਹਿਕਮਾ', 'ਤੇਰੇ ਪਿੰਡ' ਅਤੇ 'ਚੇਤੇ ਕਰਦਾ' ਸਮੇਤ ਕਈ ਗੀਤ ਸ਼ਾਮਿਲ ਹਨ।  

 
 
 
 
 
 
 
 
 
 
 
 
 
 

Kamm karde Gana likh ho gya 😇🥰😀 Dsyo Kidda lgya ?

A post shared by Resham Singh Anmol (@reshamsinghanmol) on Apr 27, 2020 at 6:19am PDT


Tags: Resham Singh AnmolVerified World labour dayFarmerInstagramVideo ViralPunjabi Singer

About The Author

sunita

sunita is content editor at Punjab Kesari