ਜਲੰਧਰ (ਬਿਊਰੋ)— ਸਨੈਪਚੈਟ ਸੈਲਫੀ ਦਾ ਕ੍ਰੇਜ਼ ਤਾਂ ਅੱਜਕਲ ਹਰ ਕਿਸੇ ਨੂੰ ਹੈ। ਇਹੀ ਕ੍ਰੇਜ਼ ਹੁਣ ਰੇਸ਼ਮ ਸਿੰਘ ਅਨਮੋਲ ਦੇ ਨਵੇਂ ਗੀਤ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਜੀ ਹਾਂ, ਰੇਸ਼ਮ ਦਾ ਨਵਾਂ ਗੀਤ 'ਸਨੈਪਚੈਟ ਸੈਲਫੀ' ਰਿਲੀਜ਼ ਹੋਇਆ ਹੈ, ਜਿਸ 'ਚ ਉਹ ਕੁੜੀ ਤੋਂ ਸਨੈਪਚੈਟ ਸੈਲਫੀ ਦੀ ਮੰਗ ਕਰ ਰਹੇ ਹਨ। ਰੇਸ਼ਮ ਵਲੋਂ ਗਾਇਆ 'ਸਨੈਪਚੈਟ ਸੈਲਫੀ' ਇਕ ਬੀਟ ਸੌਂਗ ਹੈ।
ਇਸ ਗੀਤ ਦੇ ਬੋਲ ਜੱਸੀ ਸਿੰਘ ਨੇ ਲਿਖੇ ਹਨ ਤੇ ਮਿਊਜ਼ਿਕ ਰਵੀ ਆਰ. ਬੀ. ਐੱਸ. ਨੇ ਦਿੱਤਾ ਹੈ। ਵੀਡੀਓ ਸ਼ਰ-ਐੱਸ. ਨੇ ਬਣਾਈ ਹੈ, ਜਿਹੜੀ ਅਰਬਨ ਟੱਚ ਵਾਲੀ ਹੈ। 'ਸਨੈਪਚੈਟ ਸੈਲਫੀ' ਗੀਤ ਨੂੰ ਪ੍ਰੋਡਿਊਸ ਸਰਵਨ ਸਿੰਘ ਤੇ ਮਨਿੰਦਰ ਕੌਰ ਨੇ ਕੀਤਾ ਹੈ, ਜਿਹੜਾ 3ਬੀ ਯੂਕੇ ਮਿਊਜ਼ਿਕ ਦੇ ਬੈਨਰ ਹੇਠ ਯੂਟਿਊਬ 'ਤੇ ਰਿਲੀਜ਼ ਹੋਇਆ ਹੈ।