FacebookTwitterg+Mail

ਰੇਸ਼ਮ ਸਿੰਘ ਅਨਮੋਲ ਦਾ ਗਾਣਾ 'ਤੇਰੇ ਪਿੰਡ' ਹੋਇਆ ਰਿਲੀਜ਼, ਜਿਸ 'ਚ ਸਾਰਾ ਗੁਰਪਾਲ ਵੀ ਆਈ ਨਜ਼ਰ

23 December, 2016 04:01:36 PM
ਜਲੰਧਰ— ਪੰਜਾਬੀ ਗਾਇਕੀ ਦਾ ਸੁਰੀਲਾ ਗਾਇਕ ਰੇਸ਼ਮ ਅਨਮੋਲ ਦਾ ਨਵਾਂ ਗੀਤ 'ਤੇਰੇ ਪਿੰਡ' ਰਿਲੀਜ਼ ਹੋਇਆ ਹੈ। ਇਹ ਗਾਣਾ 'ਸਪੀਡ ਪ੍ਰੋਡਕਸ਼ਨ' ਦੇ ਅਧੀਨ ਤਿਆਰ ਨਵਾਂ ਸਿੰਗਲ ਟਰੈਕ ਹੈ। ਗੀਤ ਦੇ ਬੋਲ ਨਰਿੰਦਰ ਬਾਠ ਨੇ ਦਿੱਤੇ ਹਨ। ਜਿਨ੍ਹਾਂ ਨੂੰ ਸੰਗੀਤ ਦੇ ਧੁਨਾਂ ਨਾਲ 'ਦੇਸੀ ਕਰਿਊ' ਨੇ ਸ਼ਿੰਗਾਰਿਆਂ ਹੈ। ਸਪੀਡ ਰਿਕਾਰਡਸ 'ਚ ਜ਼ਾਰੀ ਹੋਣ ਵਾਲੇ ਇਸ ਟਰੈਕ ਦਾ ਵੀਡੀਓ ਵਿੱਚ ਉਨ੍ਹਾਂ ਨਾਲ ਮਾਡਲ ਸਾਰਾ ਗੁਰਪਾਲ ਨੇ ਵੀ ਬਹੁਤ ਵਧੀਆ ਐਕਟਿੰਗ ਕੀਤੀ ਹੈ। ਉਹ ਇਸ ਤੋਂ ਪਹਿਲਾ ਵੀ ਕਈ ਹਿੱਟ ਗਾਣਿਆਂ 'ਚ ਮਾਡਲਿੰਗ ਕਰ ਚੁੱਕੀ ਹੈ।
ਦੱਸਣਯੋਗ ਹੈ ਕਿ ਰੇਸ਼ਮ ਸਿੰਘ ਅਨਮੋਲ ਇਸ ਤੋਂ ਪਹਿਲਾ 'ਜੱਟ ਦੀ ਯਾਰੀ', 'ਕੰਗਣਾ', 'ਸੁਰਮਾ', 'ਗੰਡਾਸਾ', 'ਨਾਗਣੀ' ਆਦਿ ਹਿੱਟ ਗਾਣੇ ਗਾ ਚੁੱਕੇ ਹਨ। ਉਨ੍ਹਾਂ ਨੇ ਹਮੇਸ਼ਾ ਦੀ ਤਰ੍ਹਾਂ ਇਸ ਗਾਣੇ ਬਹੁਤ ਮਿਹਨਤ ਕੀਤੀ ਹੈ। ਇਸ ਗਾਣੇ ਨੂੰ ਯੂ-ਟਿਊਬ 'ਤੇ ਬਹੁਤ ਪਸੰਦ ਕੀਤਾ ਜਾ ਰਿਹਾ ਹੈ, ਜਿਸ ਦੀ ਵੀਡੀਓ ਤੁਸੀਂ ਯੂ-ਟਿਊਬ 'ਤੇ ਦੇਖ ਸਕਦੇ ਹੋ। ਉਨ੍ਹਾਂ ਨੂੰ ਪੂਰੀ ਆਸ ਹੈ ਕਿ ਪੰਜਾਬੀ ਸਰੋਤੇ ਉਸ ਦੇ ਇਸ ਗਾਣੇ ਨੂੰ ਵੀ ਹਮੇਸ਼ਾ ਦੀ ਤਰ੍ਹਾਂ ਆਪਣੇ ਪਿਆਰ ਬਖਸ਼ਣਗੇ।

Tags: ਰੇਸ਼ਮ ਸਿੰਘ ਅਨਮੋਲ ਤੇਰੇ ਪਿੰਡ ਰਿਲੀਜ਼Resham Singh Anmoltera pindreleaseਸਾਰਾ ਗੁਰਪਾਲਮਾਡਲ sara Gurpal