FacebookTwitterg+Mail

ਰੇਸ਼ਮ ਸਿੰਘ ਅਨਮੋਲ ਨੂੰ ਨਾਕੇ 'ਤੇ ਪੁਲਸ ਨੇ ਘੇਰਿਆ, ਇੰਝ ਹੋਇਆ ਚਲਾਨ ਤੋਂ ਬਚਾਅ (ਵੀਡੀਓ)

resham singh anmol video on traffic rules punjab police viral
13 September, 2019 10:54:51 AM

ਜਲੰਧਰ (ਬਿਊਰੋ) — ਇਨ੍ਹੀਂ ਦਿਨੀਂ ਲੋਕਾਂ 'ਚ ਸਭ ਤੋਂ ਜ਼ਿਆਦਾ ਡਰ ਟਰੈਫਿਕ ਚਲਾਨ ਦਾ ਹੈ। ਕੇਂਦਰ ਸਰਕਾਰ ਵੱਲੋਂ ਜਦੋਂ ਤੋਂ ਟਰੈਫਿਕ ਚਲਾਨ 'ਚ ਵਾਧਾ ਕੀਤਾ ਗਿਆ ਹੈ, ਉਦੋਂ ਤੋਂ ਰੋਜ਼ਾਨਾ ਭਾਰੀ-ਭਾਰੀ ਚਲਾਨ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਚਲਾਨ ਦੀਆਂ ਇਨ੍ਹਾਂ ਕੀਮਤਾਂ ਦੇ ਚਲਦਿਆਂ ਵਹਿਕਲਾਂ ਦੇ ਕਾਗਜ਼ ਪੂਰੇ ਹੋਣ 'ਤੇ ਵੀ ਕੋਈ ਪੁਲਸ ਨਾਕੇ ਦਾ ਸਾਹਮਣਾ ਕਰਨਾ ਨਹੀਂ ਚਾਹੁੰਦਾ, ਜਿਸ 'ਤੇ ਤੰਜ ਕੱਸਦਾ ਵੀਡੀਓ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਸਾਂਝਾ ਕੀਤਾ ਹੈ। ਰੇਸ਼ਮ ਸਿੰਘ ਅਨਮੋਲ ਵੱਲੋਂ ਮਜ਼ਾਕੀਆ ਤੌਰ 'ਤੇ ਇਹ ਵੀਡੀਓ ਬਣਾਇਆ ਗਿਆ ਹੈ। ਇਸ ਵੀਡੀਓ 'ਚ ਪਹਿਲਾਂ ਤਾਂ ਪੁਲਸ ਨੂੰ ਦੇਖ ਰੇਸ਼ਮ ਅਨਮੋਲ ਸਕੂਟਰ ਵਾਪਸ ਮੋੜ ਲੈਂਦੇ ਹਨ ਪਰ ਜਦੋਂ ਪੁਲਸ ਉਨ੍ਹਾਂ ਨੂੰ ਘੇਰ ਕੇ ਪੁੱਛਦੀ ਹੈ ਕਿ ਵਾਪਸ ਕਿਉਂ ਗਏ ਸੀ ਤਾਂ ਉਹ ਆਖਦੇ ਹਨ ਕਿ ਮੋਬਾਈਲ ਦਾ ਚਾਰਜਰ ਭੁੱਲ ਆਏ ਸੀ। ਇੰਨ੍ਹਾਂ ਹੀ ਨਹੀਂ ਸਗੋਂ ਇਸ ਵੀਡੀਓ 'ਚ ਉਨ੍ਹਾਂ ਨੇ ਇਹ ਵੀ ਦਰਸਾਇਆ ਹੈ ਕਿ ਚਲਾਣ ਦਾ ਖੌਫ ਲੋਕਾਂ 'ਚ ਇੰਨ੍ਹਾਂ ਹੈ ਕਿ ਸਾਰੇ ਕਾਗਜ਼ ਸਕੂਟਰ ਦੇ ਉੱਪਰ ਹੀ ਚਿਪਕਾਏ ਹੋਏ ਹਨ ਤਾਂ ਜੋ ਵਾਰ-ਵਾਰ ਦਿਖਾਉਣ ਦੀ ਲੋੜ ਨਾ ਪਵੇ।

 
 
 
 
 
 
 
 
 
 
 
 
 
 

#followtrafficrules #BeSafe #punjabpolice #khofff #Behappy #Gbu @officialrajbirdhillon

A post shared by Resham Anmol (ਰੇਸ਼ਮ ਅਨਮੋਲ) (@reshamsinghanmol) on Sep 12, 2019 at 6:29am PDT


ਦੱਸ ਦਈਏ ਕਿ ਰੇਸ਼ਮ ਸਿੰਘ ਅਨਮੋਲ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਕੁਝ ਹੀ ਘੰਟਿਆਂ 'ਚ ਵੀਡੀਓ ਨੂੰ 50 ਹਜ਼ਾਰ ਤੋਂ ਵੀ ਵੱਧ ਲੋਕ ਦੇਖ ਚੁੱਕੇ ਹਨ। ਵੀਡੀਓ ਦੇ ਕੁਮੈਂਟ ਬਾਕਸ 'ਚ ਪ੍ਰਸ਼ੰਸਕਾਂ ਵੱਲੋਂ ਉਨ੍ਹਾਂ ਦੀ ਖੂਬ ਤਰੀਫ ਕੀਤੀ ਜਾ ਰਹੀ ਹੈ। ਇਸ ਵੀਡੀਓ ਰਾਹੀਂ ਰੇਸ਼ਮ ਸਿੰਘ ਅਨਮੋਲ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਆਪਣੇ ਵਹਿਕਲ ਦੇ ਸਾਰੇ ਕਾਗਜ਼ ਪੂਰੇ ਰੱਖਣ ਦਾ ਸੰਦੇਸ਼ ਵੀ ਦੇ ਰਹੇ ਹਨ।


Tags: Resham Singh AnmolVideo ViralTraffic RulesPunjab PolicePunjabi Singer

Edited By

Sunita

Sunita is News Editor at Jagbani.