FacebookTwitterg+Mail

ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਰੇਸ਼ਮ ਸਿੰਘ ਅਨਮੋਲ ਦੀ ਇਹ ਵੀਡੀਓ, ਕੀ ਤੁਸੀਂ ਦੇਖੀ?

resham singh anmol video viral
24 June, 2019 10:13:26 AM

ਜਲੰਧਰ (ਬਿਊਰੋ) — 21 ਜੂਨ ਨੂੰ ਦੁਨੀਆ ਭਰ 'ਚ 'ਵਿਸ਼ਵ ਸੰਗੀਤ ਦਿਵਸ' ਦੇ ਨਾਲ-ਨਾਲ 'ਵਿਸ਼ਵ ਯੋਗਾ ਦਿਵਸ' ਵੀ ਮਨਾਇਆ ਗਿਆ। ਆਮ ਲੋਕਾਂ ਤੋਂ ਲੈ ਕੇ ਸੈਲੀਬ੍ਰਿਟੀਜ਼ ਤੱਕ ਇਸ ਦਿਨ ਨੂੰ ਹਰ ਕਿਸੇ ਨੇ ਆਪਣੇ-ਆਪਣੇ ਅੰਦਾਜ਼ 'ਚ ਮਨਾਇਆ। ਪੰਜਾਬੀ ਗਾਇਕ ਰੇਸ਼ਮ ਅਨਮੋਲ, ਜਿੰਨ੍ਹਾਂ ਨੂੰ ਸਟੇਜ ਦਾ ਕਿੰਗ ਤਾਂ ਕਿਹਾ ਹੀ ਜਾਂਦਾ ਹੈ ਪਰ ਨਾਲ ਹੀ ਸਿਹਤ ਪੱਖੋਂ ਵੀ ਉਹ ਪੂਰੇ ਸੁਚੇਤ ਰਹਿੰਦੇ ਹਨ। ਹਾਲ ਹੀ 'ਚ ਉਨ੍ਹਾਂ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਰੇਸ਼ਮ ਅਨਮੋਲ ਆਪਣੇ ਹੱਥਾਂ ਦੇ ਭਾਰ ਤੁਰਦੇ ਨਜ਼ਰ ਆ ਰਹੇ ਹਨ। ਜੀ ਹਾਂ ਦੇਖਣ 'ਚ ਤਾਂ ਇਹ ਬਹੁਤ ਸੌਖਾ ਲੱਗ ਰਿਹਾ ਇਹ ਪਰ ਕੋਈ ਵੀ ਆਮ ਵਿਅਕਤੀ ਅਜਿਹਾ ਨਹੀਂ ਕਰ ਸਕਦਾ। ਇਸ ਲਈ ਪ੍ਰੈਕਟਿਸ ਅਤੇ ਤੰਦਰੁਸਤ ਸਰੀਰ ਹੋਣਾ ਬਹੁਤ ਜ਼ਰੂਰੀ ਹੈ। ਰੇਸ਼ਮ ਸਿੰਘ ਅਨਮੋਲ ਨੇ ਦਰਸਾਇਆ ਹੈ ਕਿ ਗਾਇਕੀ ਦੇ ਨਾਲ-ਨਾਲ ਸਿਹਤ ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੈ।

 

 
 
 
 
 
 
 
 
 
 
 
 
 
 

Fitness is Worship #Balance #HealthIsWealth #BeFit#BeYoung #BeProud

A post shared by Resham Anmol (ਰੇਸ਼ਮ ਅਨਮੋਲ) (@reshamsinghanmol) on Jun 22, 2019 at 9:07pm PDT

ਮਸ਼ਹੂਰ ਰੈਪਰ ਸਟਾਰ ਬੋਹੇਮੀਆ ਨਾਲ ਸੁਪਰਹਿੱਟ ਗੀਤ 'ਗੋਲਡਨ ਡਾਂਗ' ਗਾਉਣ ਵਾਲੇ ਰੇਸ਼ਮ ਸਿੰਘ ਅਨਮੋਲ ਦੇ ਸਾਰੇ ਹੀ ਗੀਤਾਂ ਨੂੰ ਦਰਸ਼ਕਾਂ ਨੇ ਪਿਆਰ ਦਿੱਤਾ ਹੈ। 'ਤੇਰੇ ਪਿੰਡ', 'ਚੇਤੇ ਕਰਦਾ', 'ਭਾਬੀ ਥੋਡੀ ਐਂਡ ਆ', 'ਨਾਗਣੀ' ਵਰਗੇ ਗੀਤ ਰੇਸ਼ਮ ਸਿੰਘ ਅਨਮੋਲ ਗਾ ਚੁੱਕੇ ਹਨ। ਉਨ੍ਹਾਂ ਦਾ ਇਹ ਵੀਡੀਓ ਵੀ ਸ਼ੋਸਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ।

 
 
 
 
 
 
 
 
 
 
 
 
 
 

#YogaDay #BeFit #BeYoung #BeProud

A post shared by Resham Anmol (ਰੇਸ਼ਮ ਅਨਮੋਲ) (@reshamsinghanmol) on Jun 21, 2019 at 7:40am PDT


Tags: Resham Singh AnmolVideoViralBhabhi Thodi End AaNazareKaidaPunjabi Singer

Edited By

Sunita

Sunita is News Editor at Jagbani.