ਮੁੰਬਈ— ਰਾਕੇਸ਼ ਓਮ ਪ੍ਰਕਾਸ਼ ਮਹਿਰਾ ਦੀ ਫਿਲਮ 'ਮਿਰਜ਼ਿਆਂ' ਹਾਲ ਹੀ 'ਚ ਰਿਲੀਜ਼ ਹੋ ਗਈ ਹੈ। ਇਸ ਫਿਲਮ ਨਾਲ ਅਦਾਕਾਰ ਅਨਿਲ ਕਪੂਰ ਦੇ ਬੇਟੇ ਹਰਸ਼ਵਰਧਨ ਕਪੂਰ ਨੇ ਆਪਣਾ ਡੈਬਿਊ ਕੀਤਾ ਹੈ। ਹਰਸ਼ਵਰਧਨ ਨਾਲ ਅਦਾਕਾਰਾ ਸੈਆਮੀ ਖੇਰ ਵੀ ਨਜ਼ਰ ਆ ਰਹੀ ਹੈ।
ਕਹਾਣੀ ਰਾਜਸਥਾਨ ਦੀ ਪਿੱਠਭੂਮੀ 'ਤੇ ਬਣਾਈ ਗਈ ਹੈ। 'ਮਿਰਜ਼ਾ' (ਹਰਸ਼ਵਰਧਨ ਕਪੂਰ) ਅਤੇ ਸਹਿਬਾਂ (ਸੈਆਮੀ ਖੇਰ) ਦੋਵਾਂ ਦੀ ਹੈ। ਦੋਵੇਂ ਇਕ-ਦੂਜੇ ਨੂੰ ਬੇਹੱਦ ਪਿਆਰ ਕਰਦੇ ਹਨ। ਮਿਰਜ਼ੇ ਵਰਗਾ ਤੀਰਅੰਦਾਜ਼ ਕੋਈ ਨਹੀਂ ਹੁੰਦਾ ਸੀ। ਮਿਰਜ਼ਾ ਅਤੇ ਸਹਿਬਾਂ ਦਾ ਪਿਆਰ, ਸਹਿਬਾਂ ਦੇ ਘਰ ਵਾਲਿਆਂ ਨੂੰ ਮਨਜ਼ੂਰ ਨਹੀਂ ਸੀ, ਜਿਸ ਕਾਰਨ ਸਹਿਬਾਂ ਦਾ ਰਿਸ਼ਤਾ ਕਿਸੇ ਹੋਰ ਨਾਲ ਕਰ ਦਿੱਤਾ ਜਾਂਦਾ ਹੈ। ਜਿਸ ਕਾਰਨ ਮਿਰਜ਼ਾ ਆਪਣੀ ਸਹਿਬਾਂ ਨੂੰ ਲੈ ਕੇ ਭੱਜ ਜਾਂਦਾ ਹੈ ਪਰ ਬਾਅਦ ਸਹਿਬਾਂ ਮਿਰਜ਼ੇ ਦੇ ਤੀਰਾਂ ਨੂੰ ਤੋੜ ਦਿੰਦੀ ਹੈ ਅਤੇ ਕਹਾਣੀ ਸਿਮਟ ਕੇ ਰਹਿ ਜਾਂਦੀ ਹੈ।
ਇਸ ਕਹਾਣੀ ਨੂੰ ਰਾਕੇਸ਼ ਓਮਪ੍ਰਕਾਸ਼ ਨੇ ਅੱਜ ਦੇ ਨਵੇ ਯੁੱਗ 'ਚ ਵੀ ਇਸ ਕਹਾਣੀ ਨੂੰ ਫਿੱਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿੱਥੇ ਮਨੀਸ਼ (ਹਰਸ਼ਵਰਧਨ ਕਪੂਰ) ਅਤੇ ਸੁਚਿੱਤਰਾ(ਸੈਆਮੀ ਖੇਰ) ਸਕੂਲ ਦੇ ਸਮੇਂ ਤੋਂ ਹੀ ਇਕ-ਦੂਜੇ ਨਾਲ ਪਿਆਰ ਕਰਦੇ ਹਨ ਪਰ ਕੁਝ ਅਜਿਹੇ ਕਾਰਨਾਂ ਕਰਕੇ ਉਹ ਇਕ-ਦੂਜੇ ਤੋ ਵੱਖ ਹੋ ਜਾਂਦੇ ਹਨ, ਜਦਕਿ ਦੁਬਾਰਾ ਉਨ੍ਹਾਂ ਦਾ ਮਿਲਾਪ ਹੁੰਦਾ ਹੈ। ਉਸ ਸਮੇਂ ਤੱਕ ਸੁਚਿੱਤਰਾ ਦਾ ਵਿਆਹ ਕਰਨ ਨਾਲ ਤੈਅ ਹੋ ਜਾਂਦਾ ਹੈ। ਹੁਣ ਕੀ ਅੱਜ ਦੇ ਸਮੇਂ ਦੇ ਯੁੱਗ 'ਚ ਉਨ੍ਹਾਂ ਦਾ ਪਿਆਰ ਮੁਕੰਮਲ ਹੋ ਪਾਏਗਾ? ਇਹ ਸਭ ਜਾਣਨ ਲਈ ਤੁਹਾਨੂੰ ਸਿਨੇਮਾਘਰਾਂ 'ਚ ਜਾਣਾ ਪਵੇਗਾ।
ਦੱਸਣਾ ਚਾਹੁੰਦੇ ਹਾਂ ਕਿ ਆਪਣੀ ਫਿਲਮ 'ਚ ਹਰਸ਼ਵਰਧਨ ਕਪੂਰ ਅਤੇ ਸੈਆਮੀ ਖੇਰ ਨੇ ਬਿਹਤਰੀਨ ਕੰਮ ਕੀਤਾ ਹੈ। ਦੋਵੇ ਹੀ ਕਾਫੀ ਕੁਦਰਤੀ ਅਤੇ ਕਿਰਦਾਰ ਦੇ ਹਿਸਾਬ ਨਾਲ ਸਹਿਜ ਦਿਖਾਈ ਦਿੰਦੇ ਹਨ। ਫਿਲਮ 'ਚ ਬਾਕੀ ਕਲਾਕਾਰਾਂ ਦਾ ਕੰਮ ਵੀ ਬਹੁਤ ਵਧੀਆਂ ਹੈ।