ਮੁੰਬਈ (ਬਿਊਰੋ)— 'ਇਸ਼ਕਬਾਜ਼' ਫੇਮ ਅਦਾਕਾਰਾ ਰੈਨਾ ਮਲਹੋਤਰਾ ਭਾਵ 'ਸਵੇਤਲਾਨਾ' ਆਪਣੇ ਲੇਟੈਸਟ ਫੋਟੋਸ਼ੂਟ ਦੀ ਵਜ੍ਹਾ ਕਾਰਨ ਚਰਚਾ 'ਚ ਹੈ। ਆਪਣੀਆਂ ਇਹ ਸਟਨਿੰਗ ਤਸਵੀਰਾਂ ਅਦਾਕਾਰਾ ਨੇ ਇੰਸਟਾਗਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਤਸਵੀਰਾਂ 'ਚ ਰੈਨਾ ਦਾ ਬੋਲਡ ਅਤੇ ਗਲੈਮਰਸ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ 'ਚੋਂ ਇਕ ਤਸਵੀਰ 'ਚ ਰੈਨਾ ਬੈਕਲੈੱਸ ਡਰੈੱਸ 'ਚ ਨਜ਼ਰ ਆ ਰਹੀ ਹੈ।
ਰੈੱਡ ਲਿਪਸਟਿਕ ਨਾਲ ਉਨ੍ਹਾਂ ਦੀ ਬਲੈਕ ਬੈਕਲੈੱਸ ਡਰੈੱਸ 'ਚ ਕਹਿਰ ਢਾਹ ਰਹੀ ਹੈ। ਅਦਾਕਾਰਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਉਨ੍ਹਾਂ ਦੀਆਂ ਇਹ ਤਸਵੀਰਾਂ ਪ੍ਰਸ਼ੰਸਕਾਂ ਨੂੰ ਬੇਹੱਦ ਪਸੰਦ ਆ ਰਹੀਆਂ ਹਨ ਅਤੇ ਉਹ ਤਾਰੀਫ ਕਰਦੇ ਨਹੀਂ ਥੱਕ ਰਹੇ।
ਤਸਵੀਰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਕੈਪਸ਼ਨ ਲਿਖਿਆ— ''ਮੈਜਿਕ। ਇਹ ਸਟ੍ਰਗਲ ਸ਼ਾਰਟ ਸੀ ਕਿਉਂਕਿ ਅਸੀਂ ਲੇਟ ਸੀ ਅਤੇ ਇਹ ਲੁੱਕ ਅਸੀਂ 10 ਮਿੰਟ 'ਚ ਲਿਆ।''
ਰੈਨਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। 'ਇਸ਼ਕਬਾਜ਼' 'ਚ ਵਿਲੇਨ ਦੇ ਰੋਲ ਨਾਲ ਉਨ੍ਹਾਂ ਨੂੰ ਕਾਫੀ ਲੋਕਪ੍ਰਿਯਤਾ ਮਿਲੀ।
ਰੈਨਾ ਨੂੰ ਲੈ ਕੇ ਖਬਰ ਇਹ ਵੀ ਹੈ ਕਿ ਉਹ ਏਕਤਾ ਕਪੂਰ ਦੀ ਆਉਣ ਵਾਲੇ ਸ਼ੋਅ 'ਕਸੌਟੀ ਜ਼ਿੰਦਗੀ ਕੀ- ਰੀਬੂਟ' 'ਚ 'ਕੋਮੋਲਿਕਾ' ਦੇ ਰੋਲ ਲਈ ਕਾਸਟ ਕੀਤੀ ਗਈ ਹੈ।
ਪਹਿਲੀ ਸੀਰੀਜ਼ 'ਚ ਇਸ ਰੋਲ ਨੂੰ ਉਰਵਸ਼ੀ ਢੋਲਕੀਆ ਨੇ ਕੀਤਾ ਸੀ। ਰੈਨਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਟਾਰ ਪਲੱਸ ਦੇ ਸ਼ੋਅ 'ਗੁਲਮੋਹਰ ਗ੍ਰੈਂਡ' ਨਾਲ ਕੀਤੀ ਸੀ।
ਇਸ ਤੋਂ ਬਾਅਦ ਉਹ 'ਜਮਾਈ ਰਾਜਾ', 'ਇਸ ਪਿਆਰ ਨੂੰ ਕਿਆ ਨਾਮ ਦੂੰ-3', 'ਵੋਹ ਅਪਨਾ ਸਾ', 'ਦਿਲ ਬੋਲੇ ਓਬੇਰੌਏ' 'ਚ ਨਜ਼ਰ ਆ ਚੁੱਕੀ ਹੈ ਪਰ ਉਨ੍ਹਾਂ ਘਰ-ਘਰ 'ਚ ਪਛਾਣ 'ਇਸ਼ਕਬਾਜ਼' ਦੀ 'ਸਵੇਤਲਾਨਾ' ਦੇ ਰੂਪ 'ਚ ਮਿਲੀ।