FacebookTwitterg+Mail

Pics : ਸਵੀਮਿੰਗ ਪੂਲ ਕੰਢੇ ਸਿਜ਼ਲਿੰਗ ਅੰਦਾਜ਼ 'ਚ ਨਜ਼ਰ ਆਈ ਸਾਰਾ ਦੀ ਦੋਸਤ ਰਿਆ

rhea chakraborty
17 November, 2017 02:02:02 PM

ਮੁੰਬਈ (ਬਿਊਰੋ)— ਬਾਲੀਵੁੱਡ ਦੀ ਫਿਲਮ 'ਮੇਰੇ ਡੈਡ ਕੀ ਮਾਰੂਤੀ' ਅਤੇ 'ਸੋਨਾਲੀ ਕੇਬਲ' 'ਚ ਨਜ਼ਰ ਆ ਚੁੱਕੀ ਅਭਿਨੇਤਰੀ ਰਿਆ ਚੱਕਰਵਰਤੀ ਸੋਸ਼ਲ ਮੀਡੀਆ 'ਤੇ ਗਲੈਮਰਸ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਰਿਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਵਿਮ ਸੂਟ ਪਹਿਣੇ ਇਕ ਤਸੀਵਰ ਸ਼ੇਅਰ ਕੀਤੀ ਹੈ ਜਿਸਨੂੰ ਲੈ ਕੇ ਉਹ ਸੁਰਖੀਆਂ ਬਟੌਰ ਰਹੀ ਹੈ। ਇਸ ਤਸਵੀਰ 'ਚ ਰਿਆ ਸਵੀਮਿੰਗ ਪੂਲ 'ਚ ਅਰਾਮ ਫਰਮਾਉਂਦੀ ਨਜ਼ਰ ਆ ਰਹੀ ਹੈ।

Punjabi Bollywood Tadka
ਦੱਸਣਯੋਗ ਹੈ ਕਿ ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ ਦੀ ਬੇਟੀ ਸਾਰਾ ਅਲੀ ਖਾਨ, ਰਿਆ ਦੀ ਕਾਫੀ ਕਰੀਬੀ ਦੋਸਤ ਹੈ। ਦੋਵੇਂ ਅਕਸਰ ਜਿਮ 'ਚ ਵਰਕਆਊਟ ਦੌਰਾਨ ਇਕੱਠੀਆਂ ਨਜ਼ਰ ਆਉਂਦੀਆਂ ਰਹਿੰਦੀਆਂ ਹਨ।

Punjabi Bollywood Tadka

ਇਸ ਤੋਂ ਇਲਾਵਾ ਰਿਆ ਅਤੇ ਸਾਰਾ ਅਕਸਰ ਦੋਵੇਂ ਇਕੱਠੀਆਂ ਪਾਰਟੀ 'ਚ ਦਿਖਾਈ ਦੇ ਜਾਂਦੀਆਂ ਹਨ। ਪਿਛਲੇ ਦਿਨੀਂ ਸਾਰਾ ਦੇ ਡੈਬਿਊ ਦਾ ਐਲਾਨ ਹੁੰਦੇ ਹੀ ਇਕ ਪਾਰਟੀ ਦਾ ਆਯੋਜਨ ਕੀਤਾ ਗਿਆ ਸੀ ਜਿਸ 'ਚ ਰਿਆ ਵੀ ਨਜ਼ਰ ਆਈ ਸੀ। ਕੁਝ ਹੀ ਸਮਾਂ ਪਹਿਲਾਂ ਹੋਏ GQ ਐਵਾਰਡ ਸਮਾਰੋਹ 'ਚ ਰਿਆ ਨੇ ਬਲੈਕ ਡਰੈੱਸ 'ਚ ਬੇਹੱਦ ਹੌਟ ਨਜ਼ਰ ਆਈ ਸੀ।

Punjabi Bollywood Tadka


Tags: Rhea Chakraborty Instagram Swimming pool Sara Ali Khan Bollywood Actress