FacebookTwitterg+Mail

B'Day : ਰਿਆ ਨੇ MTV 'ਤੇ VJ ਵਜੋਂ ਕੀਤੀ ਸੀ ਕਰੀਅਰ ਦੀ ਸ਼ੁਰੂਆਤ, ਅੱਜ ਹੈ ਮਸ਼ਹੂਰ ਅਦਾਕਾਰਾ

rhea chakraborty
01 July, 2018 01:58:26 PM

ਮੁੰਬਈ (ਬਿਊਰੋ)— 'ਮੇਰੇ ਡੈਡ ਕੀ ਮਾਰੂਤੀ', 'ਸੋਨਾਲੀ ਕੇਬਲ', 'ਹਾਫ ਗਰਲਫਰੈਂਡ' ਅਤੇ 'ਬੈਂਕ ਚੋਰ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਅਭਿਨੇਤਰੀ ਰਿਆ ਚਕਰਵਰਤੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਛੋਟੇ ਪਰਦੇ 'ਤੇ ਕੀਤੀ ਸੀ। ਇਕ ਸਮੇਂ ਉਹ ਟੀ. ਵੀ. ਚੈਨਲ ਐੱਮ. ਟੀ. ਵੀ. ਦੇ ਸ਼ੋਅ ਨੂੰ ਹੋਸਟ ਕਰਦੀ ਸੀ। 1 ਜੁਲਾਈ, 1992 ਨੂੰ ਜਨਮੀ ਰਿਆ ਬੰਗਾਲੀ ਹਿੰਦੂ ਪਰਿਵਾਰ 'ਚੋਂ ਹੈ ਅਤੇ ਉਸਨੇ ਆਪਣੇ ਟੀ. ਵੀ. ਕਰੀਅਰ ਦੀ ਸ਼ੁਰੂਆਤ ਸਾਲ 2009 'ਚ ਕੀਤੀ ਸੀ। ਰਿਆ ਨੇ ਪੜ੍ਹਾਈ ਅੰਬਾਲਾ ਕੈਂਟ ਦੇ ਆਰਮੀ ਸਕੂਲ ਤੋਂ ਕੀਤੀ ਹੈ ਅਤੇ ਉਹ ਬਚਪਨ ਤੋਂ ਹੀ ਅਦਾਕਾਰੀ 'ਚ ਕਰੀਅਰ ਬਣਾਉਣ ਦਾ ਸੁਪਨਾ ਦੇਖਦੀ ਸੀ।
Punjabi Bollywood Tadkaਐਮ. ਟੀ. ਵੀ. ਦੇ ਸ਼ੋਅ 'ਸਕੂਟੀ ਟੀਨ ਡਿਵਾ' 'ਚ ਕੰਮ ਕਰਨ ਤੋਂ ਬਾਅਦ ਉਸ ਨੇ ਐਮੀ. ਟੀ. ਵੀ. ਵੀ. ਜੇ. ਲਈ ਆਡੀਸ਼ਨ ਦਿੱਤਾ, ਜਿਸ 'ਚ ਉਸ ਦੀ ਚੌਣ ਹੋ ਗਈ। ਉਸ ਨੂੰ ਫਿਲਮ ਜਗਤ 'ਚ ਐਂਟਰੀ ਸਾਲ 2012 'ਚ ਆਈ ਤੇਲਗੂ ਫਿਲਮ 'ਤੁਨੀਗਾ ਤੁਨੀਗਾ' ਨਾਲ  ਮਿਲੀ। ਇਸ ਤੋਂ ਬਾਅਦ 2013 'ਚ ਉਹ 'ਮੇਰੇ ਡੈਡ ਕੀ ਮਾਰੂਤੀ' ਫਿਲਮ 'ਚ ਨਜ਼ਰ ਆਈ। ਇਸ ਫਿਲਮ ਰਾਹੀਂ ਉਹ ਹਿੰਦੀ ਸਿਨੇਮਾ 'ਚ ਪਛਾਣ ਬਣਾਉਣ 'ਚ ਸਫਲ ਰਹੀ।
Punjabi Bollywood Tadkaਇਸ ਤੋਂ ਬਾਅਦ ਰਿਆ ਨੂੰ 'ਸੋਨਾਲੀ ਕੇਬਲ', 'ਦੋਬਾਰਾ' ਅਤੇ 'ਬੈਂਕ ਚੋਰ' ਵਰਗੀਆਂ ਫਿਲਮਾਂ ਮਿਲੀਆਂ। ਉੱਥੇ ਹੀ ਅਰਜੁਨ ਕਪੂਰ ਦੀ ਫਿਲਮ 'ਹਾਫ ਗਰਲਫਰੈਂਡ' 'ਚ ਉਹ ਕੈਮਿਓ ਰੋਲ 'ਚ ਨਜ਼ਰ ਆਈ। ਹਾਲਾਂਕਿ ਰਿਆ ਦੀਆਂ ਫਿਲਮਾਂ ਬਾਕਸ ਆਫਿਸ 'ਤੇ ਖਾਸ ਕਮਾਲ ਨਹੀਂ ਦਿਖਾ ਸਕੀਆਂ ਪਰ ਫਿਲਮ 'ਚ ਉਸ ਦੀ ਅਦਾਕਾਰੀ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ। ਫਿਲਹਾਲ ਰਿਆ ਆਪਣੇ ਪਰਿਵਾਰ ਨਾਲ ਮੁੰਬਈ 'ਚ ਰਹਿੰਦੀ ਹੈ।
Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Rhea Chakraborty Birthday Mere Dad Ki Maruti Sonali Cable Video Jockey Bollywood Actress

Edited By

Kapil Kumar

Kapil Kumar is News Editor at Jagbani.