ਮੁੰਬਈ (ਬਿਊਰੋ)- ਅਦਾਕਾਰਾ ਰੀਆ ਚੱਕਰਵਰਤੀ ਨੂੰ ਡਰੱਗਜ਼ ਮਾਮਲੇ 'ਚ ਜ਼ਮਾਨਤ ਮਿਲਣ 'ਤੇ ਰੀਆ ਚੱਕਰਵਰਤੀ ਦੀ ਮਾਂ ਸੰਧਿਆ ਨੇ ਆਪਣੀ ਧੀ ਸਿਹਤ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ। ਉਹ ਮੰਨਦੀ ਹੈ ਕਿ ਉਨ੍ਹਾਂ ਦੀ ਧੀ ਦਾ ਸਭ ਤੋਂ ਉਭਰਨਾ ਬਹੁਤ ਜ਼ਰੂਰੀ ਹੈ। ਮੈਨੂੰ ਪਤਾ ਹੈ ਕਿ ਉਹ ਇਕ ਫਾਇਟਰ ਹੈ। ਉਸ ਨੂੰ ਮਜ਼ਬੂਤ ਰਹਿਣਾ ਹੋਵੇਗਾ। ਮੈਂ ਸੋਚ ਰਹੀ ਹਾਂ ਕਿ ਹੁਣ ਉਸ ਦੀ ਥੈਰੇਪੀ ਕਰਵਾ, ਉਸ ਨੂੰ ਫ਼ਿਰ ਜਿਊਣਾ ਜ਼ਰੂਰੀ ਹੈ। ਰੀਆ ਦੀ ਮਾਂ ਦੱਸਦੀ ਹੈ ਕਿ ਹੁਣ ਇਕ ਡਰ ਦਾ ਮਾਹੌਲ ਹੈ। ਉਨ੍ਹਾਂ ਨੇ ਕਿਹਾ ਕਿ ਉਹ ਸੁਸ਼ਾਂਤ ਸਿੰਘ ਰਾਜਪੂਤ ਕੇਸ 'ਚ ਉਨ੍ਹਾਂ ਦੇ ਪਰਿਵਾਰ ਖ਼ਿਲਾਫ਼ ਹੋਈ ਕਾਰਵਾਈ ਤੋਂ ਨਾਰਾਜ਼ ਹੈ। ਝੂਠੇ ਦੋਸ਼ਾਂ ਕਾਰਨ ਉਨ੍ਹਾਂ ਦੇ ਪਰਿਵਾਰ ਨੂੰ ਤਬਾਹ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਆਪਣੇ ਘਰ ਦੇ ਬਾਹਰ ਸੀ. ਸੀ. ਟੀ. ਵੀ. ਕੈਮਰੇ ਲਗਵਾ ਲਏ ਹਨ, ਜਿਸ ਨਾਲ ਇਹ ਪਹਿਲਾਂ ਹੀ ਪਤਾ ਚੱਲ ਸਕੇ ਕਿ ਬਾਹਰ ਕੌਣ ਹੈ। ਉਨ੍ਹਾਂ ਮੁਤਾਬਕ, ਕਦੇ ਈ. ਡੀ. ਤਾਂ ਕਦੇ ਕਿਸੇ ਰਿਪੋਰਟਰ ਦੇ ਅਚਾਨਕ ਘਰ ਆਉਣ ਕਾਰਨ ਉਨ੍ਹਾਂ ਦਾ ਪਰਿਵਾਰ ਕਾਫ਼ੀ ਡਰ ਗਿਆ ਹੈ।
ਦੱਸ ਦਈਏ ਕਿ ਰੀਆ ਚੱਕਰਵਰਤੀ ਨੂੰ 1 ਲੱਖ ਦੇ ਨਿੱਜੀ ਬਾਂਡ 'ਤੇ ਜ਼ਮਾਨਤ ਮਿਲੀ ਹੈ। ਰੀਆ ਨੂੰ ਆਪਣਾ ਪਾਸਪੋਰਟ ਵੀ ਜਮ੍ਹਾ ਕਰਵਾਉਣਾ ਪਵੇਗਾ। ਇਸ ਦੇ ਨਾਲ ਹੀ ਰੀਆ ਚੱਕਰਵਰਤੀ ਨੂੰ ਮੁੰਬਈ ਤੋਂ ਬਾਹਰ ਜਾਣ ਲਈ ਮਨਜ਼ੂਰੀ ਲੈਣੀ ਪਵੇਗੀ ਤੇ ਜਦੋਂ ਵੀ ਰੀਆ ਨੂੰ ਪੁੱਛਗਿੱਛ ਲਈ ਬੁਲਾਇਆ ਜਾਏਗਾ, ਉਸ ਨੂੰ ਮੌਜੂਦ ਹੋਣਾ ਪਵੇਗਾ।
ਦੱਸਣਯੋਗ ਹੈ ਕਿ ਰੀਆ ਨੂੰ 8 ਸਤੰਬਰ ਨੂੰ ਐੱਨ. ਸੀ. ਬੀ. ਨੇ ਗ੍ਰਿਫ਼ਤਾਰ ਕੀਤਾ ਸੀ। ਰੀਆ ਦਾ ਦੋਸ਼ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਲਈ ਉਹ ਨਸ਼ਿਆਂ ਦੀ ਖਰੀਦ ਕਰਦੀ ਸੀ। ਰੀਆ ਅਤੇ ਉਸ ਦੇ ਭਰਾ ਸ਼ੌਵਿਕ ਨੇ ਕਈ ਨਸ਼ਿਆਂ ਦੇ ਸੌਦਾਗਰਾਂ ਨਾਲ ਗੱਲਬਾਤ ਕੀਤੀ। ਸੈਮੂਅਲ ਮਿਰਾਂਡਾ ਨਾਲ ਰੀਆ ਦੀ ਨਸ਼ਿਆਂ ਦੀ ਚੈਟ ਦਾ ਖ਼ੁਲਾਸਾ ਵੀ ਹੋਇਆ ਸੀ। ਇਹ ਸਾਰੀਆਂ ਗੱਲਾਂ ਸਾਹਮਣੇ ਆਉਣ ਤੋਂ ਬਾਅਦ ਹੀ ਰੀਆ, ਸੈਮੂਅਲ, ਐੱਨ. ਸੀ. ਬੀ. ਨੇ ਸ਼ੌਵਿਕ 'ਤੇ ਭੜਾਸ ਕੱਢੀ। ਐੱਨ. ਸੀ. ਬੀ. ਨੇ ਰੀਆ ਅਤੇ ਸ਼ੌਵਿਕ ਖ਼ਿਲਾਫ਼ ਗੰਭੀਰ ਸਬੂਤ ਲੱਭਣ ਤੋਂ ਬਾਅਦ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਬਾਅਦ ਰੀਆ ਮੁੰਬਈ ਦੀ ਬਾਈਕੁਲਾ ਜੇਲ੍ਹ ਵਿਚ ਬੰਦ ਸੀ।