ਮੁੰਬਈ— ਬਾਲੀਵੁੱਡ ਦੀ ਆਈਕਾਨ ਫੈਸ਼ਨ ਸੋਨਮ ਕਪੂਰ ਦੀ ਭੈਣ ਰਿਆ ਕਪੂਰ ਦਾ ਅੱਜ 30ਵਾਂ ਜਨਮਦਿਨ ਹੈ। ਉਸ ਦਾ ਜਨਮ 5 ਮਾਰਚ 1987 ਨੂੰ ਮੁੰਬਈ 'ਚ ਹੀ ਹੋਇਆ ਸੀ। ਰਿਆ ਕਪੂਰ ਨੇ ਆਪਣੀ ਪੜਾਈ ਨਿਊਯਾਰਕ ਯੂਨੀਵਰਸਿਟੀ ਤੋਂ ਪੂਰੀ ਕੀਤੀ ਹੈ। ਉਸ ਨੇ ਬਤੌਰ ਡਾਇਰੈਕਟਰ ਆਪਣਾ ਕੈਰੀਅਰ ਫਿਲਮ 'ਵੇਕਅੱਪ ਸਿਡ' ਨਾਲ ਸ਼ੁਰੂ ਕੀਤਾ ਸੀ। ਬਤੌਰ ਪ੍ਰੋਡਿਊਸਰ 'ਆਇਸ਼ਾ' ਫਿਲਮ ਉਸ ਦੀ ਪਹਿਲੀ ਫਿਲਮ ਸੀ। ਇਸ ਤੋਂ ਉਸ ਨੇ ਫਿਲਮ 'ਖੂਬਸੂਰਤ' ਵੀ ਪ੍ਰੋਡਿਊਸ ਕੀਤੀ ਸੀ। ਉਹ ਫਿਲਮ 'ਆਇਸ਼ਾ' ਅਤੇ 'ਪਲੇਅਰਸ' 'ਚ ਸੋਨਮ ਕਪੂਰ ਦੀ ਫੈਸ਼ਨ ਡਿਜ਼ਾਈਨਰ ਵੀ ਰਹਿ ਚੁੱਕੀ ਹੈ।
ਜ਼ਿਕਰਯੋਗ ਹੈ ਹਾਲ ਹੀ ਉਸ ਦੇ ਚਚੇਰੇ ਭਰਾ ਦਾ ਵਿਆਹ ਸੀ। ਇਸ ਵਿਆਹ 'ਚ ਸੋਨਮ ਕਪੂਰ ਨੇ ਭੈਣ ਰਿਆ ਨਾਲ ਖੂਬ ਆਨੰਦ ਮਾਣਿਆ। ਇਸ ਮੌਕੇ 'ਤੇ ਉਨ੍ਹਾਂ ਨਾਲ ਕਈ ਹੋਰ ਦੋਸਤ ਵੀ ਨਜ਼ਰ ਆਏ ਸਨ।