FacebookTwitterg+Mail

'ਰਿਦਮ ਬੁਆਏਜ਼' ਦੇ ਅਗਲੇ ਪ੍ਰੋਜੈਕਟ ਦਾ ਐਲਾਨ, ਲੱਗੇਗੀ ਪਾਕਿਸਤਾਨੀ ਕਲਾਕਾਰਾਂ ਦੀ ਮਹਿਫਲ

rhythm boyz new project chal mera putt
03 June, 2019 12:21:10 PM

ਜਲੰਧਰ (ਬਿਊਰੋ) : ਇਨ੍ਹੀਂ ਦਿਨੀਂ ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਤੇ ਗਾਇਕ ਅਮਰਿੰਦਰ ਗਿੱਲ ਦੀ ਆਉਣ ਵਾਲੀ ਫਿਲਮ 'ਲਾਈਏ ਜੇ ਯਾਰੀਆਂ' ਖੂਬ ਸੁਰਖੀਆਂ 'ਚ ਠਾਈ ਹੋਈ ਹੈ। ਸੁਰਖੀਆਂ 'ਚ ਆਉਣ ਦਾ ਕਾਰਨ ਫਿਲਮ ਦੀ ਵੱਡੀ ਸਟਾਰਕਾਸਟ ਤੇ ਰਿਲੀਜ਼ ਹੋ ਰਹੇ ਸੁਰੀਲੇ ਅਤੇ ਸ਼ਾਨਦਾਰ ਗੀਤ ਹਨ। ਦੱਸ ਦਈਏ ਕਿ 'ਯਾਈਏ ਜੇ ਯਾਰੀਆਂ' ਫਿਲਮ 'ਰਿਦਮ ਬੁਆਏਜ਼ ਐਂਟਰਟੇਨਮੈਂਟ' ਦੀ ਪੇਸ਼ਕਸ਼ ਹੈ। ਇਸੇ ਦੌਰਾਨ ਪ੍ਰੋਡਕਸ਼ਨ ਰਿਦਮ ਬੁਆਏਜ਼ ਐਂਟਰਟੇਨਮੈਂਟ ਨੇ ਆਪਣੇ ਅਗਲੇ ਪ੍ਰੋਜੈਕਟ ਦੀ ਅਨਾਊਂਸਮੈਂਟ ਵੀ ਕਰ ਦਿੱਤੀ ਹੈ, ਜਿਸ ਦੀ ਜਾਣਕਾਰੀ ਅਮਰਿੰਦਰ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਦਿੱਤੀ ਹੈ। 'ਰਿਦਮ ਬੁਆਏਜ਼ ਐਂਟਰਟੇਨਮੈਂਟ' ਦੇ ਅਗਲੇ ਪ੍ਰੋਜੈਕਟ ਦਾ ਨਾਂ 'ਚੱਲ ਮੇਰਾ ਪੁੱਤ' ਹੈ।

 
 
 
 
 
 
 
 
 
 
 
 
 
 
 
 

A post shared by Amrinder Gill (@amrindergill) on Jun 2, 2019 at 7:12am PDT


ਦੱਸਣਯੋਗ ਹੈ ਕਿ ਅਮਰਿੰਦਰ ਗਿੱਲ ਵਲੋਂ ਸ਼ੇਅਰ ਕੀਤੀ ਇਸ ਤਸਵੀਰ 'ਚ ਪਾਕਿਸਤਾਨ ਰੰਗ ਮੰਚ ਦੇ ਕਈ ਪ੍ਰਸਿੱਧ ਕਲਾਕਾਰ ਵੀ ਨਜ਼ਰ ਆ ਰਹੇ ਹਨ। ਇਸ ਤਸਵੀਰ 'ਚ ਅਮਰਿੰਦਰ ਗਿੱਲ ਤੇ ਗੁਰਸ਼ਬਦ ਨਾਲ ਦਿੱਗਜ ਆਰਟਿਸਟ ਅਕਰਮ ਉਦਾਸ, ਨਾਸਿਰ ਚਿਨੋਟੀ, ਇਫਤਿਖਾਰ ਠਾਕੁਰ ਨਜ਼ਰ ਆ ਰਹੇ ਹਨ। ਜਾਣਕਾਰੀ ਮੁਤਾਬਕ ਇਸ ਫਿਲਮ 'ਚ ਅਮਰਿੰਦਰ ਗਿੱਲ ਤੇ ਸਿੰਮੀ ਚਾਹਲ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਪਾਕਿਸਤਾਨੀ ਕਲਾਕਾਰ ਅਕਰਮ ਉਦਾਸ, ਨਾਸਿਰ ਚਨੌਤੀ, ਇਫਤਿਖਾਰ ਠਾਕੁਰ, ਗੁਰਸ਼ਬਦ ਸਮੇਤ ਹੋਰ ਪੰਜਾਬੀ ਫਿਲਮ ਇੰਡਸਟਰੀ ਦੇ ਨਾਮੀ ਕਲਾਕਾਰ ਨਜ਼ਰ ਆਉਣਗੇ। ਇਸ ਫਿਲਮ ਨੂੰ ਕਾਰਜ ਗਿੱਲ ਪ੍ਰੋਡਿਊਸ ਕਰ ਰਹੇ ਹਨ ਅਤੇ ਜਨਜੋਤ ਸਿੰਘ ਡਾਇਰੈਕਟ ਕਰ ਰਹੇ ਹਨ। ਫਿਲਮ 'ਚੱਲ ਮੇਰਾ ਪੁੱਤ' 26 ਜੁਲਾਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋ ਜਾਵੇਗੀ।

 


Tags: Rhythm BoyzChal Mera PuttLaiye Je YaarianAmrinder GillSimi ChahalIftikhar ThakurNasir ChinyotiAkram UdaasPakistani Celebrity

Edited By

Sunita

Sunita is News Editor at Jagbani.