ਮੁੰਬਈ (ਬਿਊਰੋ)— ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਫੁਕਰੇ ਰਿਟਰਨਸ' ਦੀ ਸਫਲਤਾ ਤੋਂ ਬਾਅਦ ਰਿਚਾ ਚੱਢਾ ਸ਼ਾਪਿੰਗ ਕਰਦੀ ਨਜ਼ਰ ਆਈ। ਉਸ ਨੇ ਨਵੀਂ ਮਰਸੀਡੀਜ਼ ਬੈਂਜ਼ ਜੀ. ਐੱਲ. ਈ. ਕਾਰ ਖਰੀਦੀ ਹੈ, ਜਿਸ ਦੀ ਕੀਮਤ ਲਗਭਗ 64 ਲੱਖ ਰੁਪਏ ਹੈ। ਇਸ ਨਵੀਂ ਕਾਰ ਨੂੰ ਖਰੀਦਣ ਤੋਂ ਬਾਅਦ ਰਿਚਾ ਬੁਆਏਫਰੈਂਡ ਅਲੀ ਫਜ਼ਲ ਨਾਲ ਰਾਈਡ 'ਤੇ ਗਈ।
ਸੂਤਰਾਂ ਮੁਤਾਬਕ ਰਿਚਾ ਚੱਢਾ ਆਪਣੇ ਕੋ-ਸਟਾਰ ਅਲੀ ਫਜ਼ਲ ਨੂੰ ਡੇਟ ਕਰ ਰਹੀ ਹੈ। ਦੋਵੇਂ ਲਗਭਗ ਪਿਛਲੇ ਇਕ ਸਾਲ ਤੋਂ ਰਿਲੇਸ਼ਨਸ਼ਿਪ 'ਚ ਹਨ ਤੇ ਛੇਤੀ ਹੀ ਇਸ ਨੂੰ ਜਨਤਕ ਕਰਨ ਵਾਲੇ ਹਨ। ਇਹੀ ਵਜ੍ਹਾ ਹੈ ਕਿ ਹਾਲ ਹੀ 'ਚ ਦੋਵਾਂ ਨੂੰ ਵੈਨਿਸ ਫਿਲਮ ਫੈਸਟੀਵਲ 'ਚ ਹੱਥਾਂ 'ਚ ਹੱਥ ਪਾਈ ਦੇਖਿਆ ਗਿਆ ਤੇ ਜ਼ਿਆਦਾਤਰ ਇਵੈਂਟ 'ਚ ਦੋਵੇਂ ਇਕੱਠੇ ਨਜ਼ਰ ਆਉਂਦੇ ਹਨ।
ਦੱਸਣਯੋਗ ਹੈ ਕਿ 'ਫੁਕਰੇ ਰਿਟਰਨਸ' ਤੋਂ ਪਹਿਲਾਂ 2013 'ਚ ਆਈ 'ਫੁਕਰੇ' 'ਚ ਰਿਚਾ ਨੇ ਭੋਲੀ ਪੰਜਾਬਣ ਤੇ ਅਲੀ ਨੇ ਜ਼ਫਰ ਭਾਈ ਦਾ ਕਿਰਦਾਰ ਨਿਭਾਇਆ ਸੀ।