FacebookTwitterg+Mail

ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਰਿਚਾ ਨੇ ਕਿਹਾ, 'ਕਾਸ਼! ਮੈਂ ਬਿੱਲੀ ਹੁੰਦੀ'

richa chadda
14 August, 2017 08:03:17 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਰਿਚਾ ਚੱਢਾ ਅਕਸਰ ਆਪਣੇ ਹੌਟ ਅਤੇ ਗਲੈਮਰਸ ਅੰਦਾਜ਼ ਕਰਕੇ ਸੁਰਖੀਆਂ 'ਚ ਰਹਿੰਦੀ ਹੈ। ਦਰਸਅਲ ਰਿਚਾ ਕੋਲ ਇਕ ਪਾਲਤੂ ਬਿੱਲੀ ਹੈ ਜਿਸ ਦਾ ਨਾਂ ਉਸਨੇ ਕਮਲੀ ਰੱਖਿਆ ਹੋਇਆ ਹੈ। ਹਾਲ ਹੀ 'ਚ ਰਿਚਾ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ ਇਸ ਵੀਡੀਓ 'ਚ ਬਿੱਲੀ ਖਿੜਕੀ ਦੇ ਦਰਵਾਜ਼ੇ ਕੋਲ ਅਰਾਮ ਫਰਮਾਉਂਦੀ ਦਿਖਾਈ ਦੇ ਰਹੀ ਹੈ। ਰਿਚਾ ਨੇ ਲਿਖਿਆ, ''ਕਮਲੀ ਬਾਰਿਸ਼ ਦਾ ਮਜ਼ਾ ਲੈ ਰਹੀ ਹੈ, ਬਾਰਿਸ਼ ਦੀ ਆਵਾਜ਼ ਨਾਲ ਹੀ ਉਹ ਖਿੜਕੀ ਵੱਲ ਦੋੜ ਜਾਂਦੀ ਹੈ...ਸੋਚਦੀ ਹਾਂ, ਕਾਸ਼ ਮੈਂ ਬਿਲੀਆਂ ਦੀ ਤਰ੍ਹਾਂ ਬਣ ਪਾਉਂਦੀ ਆਰਾਮ, ਸਿਰਫ ਆਰਾਮ! ਨਾ ਕੰਮ ਦੀ ਚਿੰਤਾ, ਨਾ ਗੁੱਨੇ ਹੋਏ ਆਟੇ ਦੀ, ਨਾ ਲੜਕੇ ਦੀ, ਨਾ ਵਾਤਾਵਰਣ ਦੀ, ਉਸਦੇ ਲਈ ਗੋਰਖਪੁਰ...ਕਾਸ਼ ਮੈਂ ਬਿਲੀ ਹੁੰਦੀ''।

 

A post shared by Richa Chadha (@therichachadha) on

ਰਿਚਾ ਇਸ ਤੋਂ ਪਹਿਲਾਂ ਕਮਲੀ ਦੀ ਕਈ ਤਸਵੀਰਾਂ ਇੰਸਟਗ੍ਰਾਮ 'ਤੇ ਆਪਣੇ ਫੈਨਜ਼ ਲਈ ਸ਼ੇਅਰ ਕਰ ਚੁੱਕੀ ਹੈ। ਤਸਵੀਰਾਂ ਤੋਂ ਇਹ ਸਾਫ ਜ਼ਾਹਿਰ ਹੁੰਦਾ ਹੈ ਕਿ ਕਮਲੀ ਉਨ੍ਹਾਂ ਦੇ ਦਿਲ ਦੇ ਕਾਫੀ ਕਰੀਬ ਹੈ। ਇਸ ਤੋਂ ਇਲਾਵਾ ਰਿਚਾ ਜਲਦ ਹੀ ਆਉਣ ਵਾਲੀ ਫਿਲਮ 'ਫੁਕਰੇ ਰਿਟਰਨਜ਼' 'ਚ ਨਜ਼ਰ ਆਉਣ ਵਾਲੀ ਹੈ।

 


Tags: Bollywood actress Richa Chadda Cat Instagram Cat Video ਰਿਚਾ ਚੱਢਾ ਗਲੈਮਰਸ ਅੰਦਾਜ਼