FacebookTwitterg+Mail

12 ਸਾਲਾਂ 'ਚ ਤਿਆਰ ਹੋਈ ਇਹ ਫਿਲਮ 45 ਕੱਟਾਂ ਤੋਂ ਬਾਅਦ ਸਿਨੇਮਾਘਰਾਂ ਦਾ ਬਣੇਗੀ ਸ਼ਿੰਗਾਰ

richa chadda
19 September, 2017 05:12:30 PM

ਮੁੰਬਈ— ਚਾਈਲਡ ਟ੍ਰੈਫਿਕ 'ਤੇ ਇਕ ਫਿਲਮ ਆਉਣ ਵਾਲੀ ਹੈ। 12 ਸਾਲ ਪਹਿਲਾ ਇਸ ਫਿਲਮ ਦੀ ਸ਼ੁਰੂਆਤ ਹੋਈ ਸੀ। ਫਿਲਮ ਦੀ ਕਹਾਣੀ ਬੱਚਿਆਂ ਦੀ ਤਸਕਰੀ ਯੌਨ ਸ਼ੋਸ਼ਣ ਵਰਗੇ ਸੰਵੇਦਨਸ਼ੀਲ ਮੁੱਦਿਆਂ 'ਤੇ ਆਧਾਰਿਤ ਹੈ। ਸੈਂਸਰ ਬੋਰਡ ਨੇ ਕਹਾਣੀ ਦੇ ਕਈ ਹਿੱਸਿਆ 'ਤੇ ਇਤਰਾਜ ਜਤਾਉਂਦੇ ਹੋਏ ਕੈਂਚੀ ਚਲਾ ਦਿੱਤੀ ਹੈ। ਫਿਲਮ ਦਾ ਨਾਂ 'ਲਵ ਸੋਨੀਆ ਹੈ', ਜਿਸ 'ਚ ਸੈਂਸਰ ਬੋਰਡ ਨੇ 'ਏ' ਸਰਟੀਫਿਕੇਟ ਦੇਣ ਲਈ 45 ਤੋਂ ਜ਼ਿਆਦਾ ਕਟ ਲਾਏ ਹਨ। ਇਸ 'ਚ ਮਨੋਜ ਵਾਜਪਈ ਰਿਚਾ ਚੱਡਾ, ਮੁਣਾਲ ਠਾਕੁਰ, ਰਾਜਕੁਮਾਰ ਰਾਓ ਤੇ ਫਰੀਡਾ ਪਿੰਟੋ ਮੁੱਖ ਭੂਮਿਕਾ 'ਚ ਹਨ। ਸੈਂਸਰ ਬੋਰਡ ਨੇ ਫਿਲਮ 'ਚੋਂ ਅੰਗਰੇਜ਼ੀ ਤੇ ਹਿੰਦੀ 'ਚ ਮੌਜੂਦ ਅਪਸ਼ਬਦ ਤੇ ਗਾਲਾਂ ਹਟਾਉਣ ਦਾ ਹੁਕਮ ਦਿੱਤਾ ਹੈ। ਫਿਲਮ 'ਚ ਮੌਜੂਦ ਯੋਨ ਸ਼ੋਸ਼ਣ ਦੇ ਕਈ ਸੀਨਜ਼ 'ਤੇ ਵੀ ਸੈਂਸਰ ਬੋਰਡ ਨੇ ਕੈਂਚੀ ਚਲਾਈ ਹੈ। 

Punjabi Bollywood Tadka
ਸੰਸਕਾਰੀ ਪਹਿਲਾਜ ਨਿਹਲਾਨੀ ਦੇ ਸੈਂਸਰ ਬੋਰਡ ਅਹੁਦਾ ਛੱਡਣ ਤੋਂ ਬਾਅਦ ਵੀ ਫਿਲਮਾਂ 'ਤੇ ਕਟ ਲੱਗਣ ਦਾ ਸਿਲਸਿਲਾ ਨਹੀਂ ਰੁਕਿਆ। ਪ੍ਰਸ਼ੂਨ ਜੋਸ਼ੀ ਸੈਂਸਰ ਬੋਰਡ ਦੇ ਪ੍ਰਧਾਨ ਬਣਨ ਤੋਂ ਲੋਕਾਂ ਨੂੰ ਲੱਗਾ ਸੀ ਕਿ ਫਿਲਮ ਮੇਕਰਸ ਨੂੰ ਹੁਣ ਥੋੜਾ ਸੁੱਖ ਦਾ ਸਾਹ ਆਵੇਗਾ ਪਰ ਮੌਜੂਦਾ ਹਾਲਾਤ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਸਿਲਸਿਲਾ ਅਜੇ ਵੀ ਜਾਰੀ ਰਹੇਗਾ। ਡਾਇਰੈਕਟਰ ਤਬਰੇਜ ਨੂਰਾਨੀ ਨੇ ਫਿਲਮ ਨੂੰ ਬਣਾਉਣ ਲਈ 12 ਸਾਲ ਦਾ ਇੰਤਜ਼ਾਰ ਕੀਤਾ। ਇੰਨੇ ਲੰਬੇ ਇੰਤਜ਼ਾਰ ਤੋਂ ਬਾਅਦ ਸੈਂਸਰ ਬੋਰਡ ਦੇ ਵਿਵਹਾਰ ਤੋਂ ਕਾਫੀ ਨਿਰਾਸ਼ ਹਨ।

Punjabi Bollywood Tadka

ਉਨ੍ਹਾਂ ਦਾ ਕਹਿਣਾ ਹੈ ਕਿ ਮੈਂ ਫਿਲਮ ਲਈ ਕਾਫੀ ਖੋਜ ਕੀਤੀ ਹੈ, ਰੈੱਡ ਲਾਈਟ ਏਰੀਆ 'ਤੇ ਗਿਆ, ਐੱਨ. ਜੀ. ਓ. ਦੀ ਮਦਦ ਨਾਲ ਕਈ ਲੜਕੀਆਂ ਨੂੰ ਇਸ ਗੰਦਗੀ ਤੋਂ ਕੱਢਿਆ। ਮੈਂ ਇਸ ਤਰ੍ਹਾਂ ਦੀ ਫਿਲਮ ਨੂੰ ਸ਼ੁਰੂ ਤੋਂ ਡਾਇਰੈਕਟ ਕਰਨਾ ਚਾਹੁੰਦਾ ਸੀ। ਇਸ ਫਿਲਮ ਲਈ ਮੈਂ ਕਾਫੀ ਮਿਹਨਤ ਕੀਤੀ ਹੈ। ਡਾਇਰੈਕਟਰ ਤਬਰੇਜ ਦਾ ਮੰਨਣਾ ਹੈ ਕਿ ਸਿਨੇਮਾ ਨੇ ਮਾਨਵ ਤਸਕਰੀ ਦੇ ਮੁੱਦੇ 'ਤੇ ਨਿਆ ਨਹੀਂ ਕੀਤਾ ਹੈ।


Tags: Manoj VajpayeeLove Sonia Richa ChaddaMrunal Thakur Rajkumar Raoਲਵ ਸੋਨੀਆ ਹੈਰਿਚਾ ਚੱਡਾ ਮੁਣਾਲ ਠਾਕੁਰ