FacebookTwitterg+Mail

'ਦਾਸ ਦੇਵ' 'ਚ ਇਕ ਨੇਤਾ ਦਾ ਕਿਰਦਾਰ ਨਿਭਾਏਗੀ ਭੋਲੀ ਪੰਜਾਬਣ

richa chadda
08 February, 2018 08:48:25 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਰਿਚਾ ਚੱਢਾ ਆਪਣੀ ਆਉਣ ਵਾਲੀ ਫਿਲਮ 'ਦਾਸ ਦੇਵ' ਵਿਚ ਪਾਰੋ ਦਾ ਕਿਰਦਾਰ ਨਿਭਾਉਣ ਲਈ ਅਸਲ ਸਿਆਸੀ ਰੈਲੀਆਂ ਅਤੇ ਬਹਿਸ ਦੇਖ ਕੇ ਮਹਿਲਾ ਨੇਤਾ ਦਾ ਵਿਵਹਾਰ ਸਮਝਣ ਦੀ ਕੋਸ਼ਿਸ਼ ਕਰ ਰਹੀ ਹੈ।
Punjabi Bollywood Tadka

ਰਿਚਾ ਨੇ ਇਕ ਬਿਆਨ ਦਿੰਦੇ ਹੋਏ ਕਿਹਾ ਕਿ 'ਦਾਸ ਦੇਵ' ਵਿਚ ਮੇਰਾ ਪਾਰੋ ਦਾ ਕਿਰਦਾਰ 'ਦੇਵਦਾਸ' ਦੇ ਪਿਛਲੇ ਐਡੀਸ਼ਨਾਂ ਤੋਂ ਵੱਖ ਹੈ। ਸਮਾਂ ਬਦਲਣ ਦੇ ਨਾਲ ਉਹ ਹੁਣ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਹੈ। ਮੈਂ ਇਕ ਨੇਤਾ ਦਾ ਕਿਰਦਾਰ ਨਿਭਾਅ ਰਹੀ ਹਾਂ, ਇਸ ਲਈ ਮੈਂ ਸਿਆਸੀ ਰੈਲੀਆਂ ਅਤੇ ਬਹਿਸਾਂ ਨੂੰ ਦੇਖ ਕੇ ਮਹਿਲਾ ਨੇਤਾ ਵਰਗੇ ਵਿਵਹਾਰ ਦੀਆਂ ਬਾਰੀਕੀਆਂ, ਉਨ੍ਹਾਂ ਦੇ ਭਾਸ਼ਣ ਅਤੇ ਹੋਰ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੀ ਹਾਂ।
Punjabi Bollywood Tadka

ਫਿਲਮ ਵਿਚ ਇਕ ਮਜ਼ਬੂਤ ਅਤੇ ਸਖਤ ਨੇਤਾ ਦਾ ਕਿਰਦਾਰ ਨਿਭਾਅ ਰਹੀ ਰਿਚਾ ਨੇ ਕਿਹਾ ਕਿ ਉਸ ਦਾ ਵਿਸ਼ਲੇਸ਼ਣ ਕਰ ਕੇ ਉਸ ਨੂੰ ਆਪਣਾ ਕਿਰਦਾਰ ਸਮਝਣ ਵਿਚ ਬਹੁਤ ਮਦਦ ਮਿਲੀ।
Punjabi Bollywood Tadka


Tags: Richa ChaddaDaas DevDevdasBollywood Celebrity ਰਿਚਾ ਚੱਢਾ

Edited By

Sunita

Sunita is News Editor at Jagbani.