ਮੁੰਬਈ(ਬਿਊਰੋ)— ਬੀਤੇ ਬੁੱਧਵਾਰ ਨੂੰ ਸੋਸ਼ਲ ਮੀਡੀਆ 'ਤੇ ਹਰ ਪਾਸੇ ਜ਼ੋਮੈਟੋ ਦੀ ਚਰਚਾ ਹੋਣ ਲੱਗੀ। ਇਕ ਗਾਹਕ ਨੇ ਜ਼ੋਮੈਟੋ ਦਾ ਇਕ ਆਰਡਰ ਕੈਂਸਲ ਕਰ ਦਿੱਤਾ ਕਿਉਂਕਿ ਉਸ ਦਾ ਡਿਲੀਵਰੀ ਬੁਆਏ ਗੈਰ-ਹਿੰਦੂ ਸੀ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਸ ਨੂੰ ਲੈ ਕੇ ਲੋਕ ਦੋ ਧੜਿਆਂ 'ਚ ਵੰਡੇ ਗਏ। ਕਈ ਲੋਕ ਗਾਹਕ ਨੂੰ ਸਪੋਰਟ ਕਰਨ ਲੱਗੇ ਤਾਂ ਉਥੇ ਹੀ ਕਈ ਲੋਕਾਂ ਨੇ ਉਸ ਨੂੰ ਲਿਤਾੜ ਵੀ ਲਗਾਉਣੀ ਸ਼ੁਰੂ ਕਰ ਦਿੱਤ। ਅਦਾਕਾਰਾ ਰਿਚਾ ਚੱਢਾ ਨੇ ਹੁਣ ਇਸ ਨੂੰ ਲੈ ਕੇ ਇਕ ਦਿਲਚਸਪ ਟਵੀਟ ਕੀਤਾ ਹੈ।
ਅਮਿਤ ਸ਼ੁਕਲਾ ਨਾਮ ਦੇ ਇਕ ਗਾਹਕ ਨੇ ਟਵਿਟਰ 'ਤੇ ਦੱਸਿਆ ਕਿ ਉਸ ਨੇ ਜ਼ੋਮੈਟੋ 'ਤੇ ਇਕ ਆਰਡਰ ਕੀਤਾ ਸੀ। ਉਸ ਦਾ ਖਾਣਾ ਲੈ ਕੇ ਇਕ ਗੈਰ-ਹਿੰਦੂ ਡਿਲੀਵਰੀ ਬੁਆਏ ਆ ਰਿਹਾ ਸੀ। ਇਸ ਲਈ ਉਸ ਨੇ ਆਰਡਰ ਕੈਂਸਲ ਕੀਤਾ। ਜਮੈਟੋ ਨੇ ਇਸ ਦਾ ਜਵਾਬ ਲਿਖਿਆ,''ਖਾਣੇ ਦਾ ਕੋਈ ਧਰਮ ਨਹੀਂ ਹੁੰਦਾ, ਖਾਣਾ ਹੀ ਧਰਮ ਹੁੰਦਾ ਹੈ।'' ਇਸ ਤੋਂ ਬਾਅਦ ਕਈ ਲੋਕਾਂ ਨੇ ਇਸ ਜਵਾਬ ਲਈ ਜ਼ੋਮੈਟੋ ਦਾ ਸਮੱਰਥਨ ਕੀਤਾ। ਅਦਾਕਾਰਾ ਰਿਚਾ ਚੱਢਾ ਨੇ ਵੀ ਅਮਿਤ ਸ਼ੁਕਲਾ ਨੂੰ ਧਰਮ ਦੇ ਨਾਮ 'ਤੇ ਨਫਰਤ ਫੈਲਾਉਣ ਲਈ ਜਵਾਬ ਦਿੱਤਾ ਹੈ। ਰਿਚਾ ਨੇ ਲਿਖਿਆ, ''ਜ਼ਿਆਦਾ ਨਫਰਤ ਨਹੀਂ ਕਰਦੇ, ਐਸੀਡਿਟੀ ਹੋ ਜਾਂਦੀ ਹੈ।''