FacebookTwitterg+Mail

ਸ਼ੇਫਾਲੀ ਨੂੰ ਫਿਲਮਾਂ 'ਚ ਹੋਰ ਜ਼ਿਆਦਾ ਦੇਖਣਾ ਚਾਹੁੰਦੀ ਹੈ ਰਿਚਾ ਚੱਢਾ

richa chadha
11 January, 2018 09:52:04 AM

ਮੁੰਬਈ(ਬਿਊਰੋ)— ਫਿਲਮਕਾਰ ਨੀਰਜ ਘੇਵਨ ਦੀ 'ਜੂਸ' ਲਈ ਸ਼ਲਾਘਾ ਖੱਟ ਚੁੱਕੀ ਅਦਾਕਾਰਾ ਰਿਚਾ ਚੱਢਾ ਨੇ ਕਿਹਾ ਕਿ ਉਹ ਲਘੂ ਫਿਲਮ ਦੀ ਮੁੱਖ ਅਦਾਕਾਰਾ ਸ਼ੇਫਾਲੀ ਸ਼ਾਹ ਨੂੰ ਪਰਦੇ 'ਤੇ ਹੋਰ ਜ਼ਿਆਦਾ ਦੇਖਣਾ ਚਾਹੁੰਦੀ ਹੈ। ਫਿਲਮਫੇਅਰ ਸ਼ਾਟ ਫਿਲਮਸ ਐਵਾਰਡਜ਼ 2018 ਵਿਚ 'ਜੂਸ' ਨੂੰ ਸਰਵਸ੍ਰੇਸ਼ਠ ਫਿਲਮ ਚੁਣਿਆ ਗਿਆ ਹੈ ਅਤੇ ਸ਼ੇਫਾਲੀ ਨੇ ਇਸ ਵਿਚ ਸਰਵਸ੍ਰੇਸ਼ਠ ਅਦਾਕਾਰਾ ਦਾ ਖਿਤਾਬ ਜਿੱਤਿਆ ਹੈ।

ਰਿਚਾ ਨੇ ਟਵੀਟ ਕੀਤਾ ਕਿ ਨੀਰਜ, ਫਿਲਮ ਅਦਭੁੱਤ ਸੀ। ਇੰਨੀ ਅਸਲੀਅਤ ਜਿਵੇਂ ਕਿ ਅਸੀਂ ਆਪਣੇ ਹੀ ਲਿਵਿੰਗ ਰੂਮ ਤੋਂ ਦੇਖ ਰਹੇ ਹੋਈਏ। ਮੈਂ ਫਿਲਮਾਂ ਵਿਚ ਹਰ ਸੰਭਵ ਮਾਧਿਅਮ ਵਿਚ ਸ਼ੇਫਾਲੀ ਨੂੰ ਹੋਰ ਜ਼ਿਆਦਾ ਦੇਖਣਾ ਚਾਹੁੰਦੀ ਹਾਂ।

Punjabi Bollywood Tadka

ਇਹ ਪਹਿਲੀ ਵਾਰ ਨਹੀਂ ਹੈ ਕਿ ਨੀਰਜ ਘੇਵਨ ਨੇ ਕੋਈ ਪੁਰਸਕਾਰ ਜਿੱਤਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਫਿਲਮ 'ਮਸਾਨ' ਲਈ 63ਵੇਂ ਭਾਰਤੀ ਰਾਸ਼ਟਰੀ ਫਿਲਮ ਪੁਰਸਕਾਰਾਂ ਵਿਚ ਨਿਰਦੇਸ਼ਕ ਦੀ ਸਰਵਸ੍ਰੇਸ਼ਠ ਡੈਬਿਊ ਫਿਲਮ ਲਈ ਇੰਦਰਾ ਗਾਂਧੀ ਪੁਰਸਕਾਰ ਪ੍ਰਾਪਤ ਕੀਤਾ ਸੀ।


Tags: Richa ChadhaShefali Shah Neeraj GhaywanJuiceਰਿਚਾ ਚੱਢਾਸ਼ੇਫਾਲੀ ਸ਼ਾਹ

Edited By

Chanda Verma

Chanda Verma is News Editor at Jagbani.