FacebookTwitterg+Mail

OMG ਰਿਚਾ ਚੱਢਾ ਤਿਆਰ ਹੈ ਹੁਣ ਕੰਗਨਾ ਨਾਲ 'ਪੰਗਾ' ਲੈਣ ਨੂੰ

richa chadha is ready to take panga
11 September, 2018 11:47:57 AM

ਮੁੰਬਈ(ਬਿਊਰੋ)— ਕੁਝ ਸਮਾਂ ਪਹਿਲਾਂ ਹੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਆਪਣੀ ਅਗਲੀ ਫਿਲਮ 'ਪੰਗਾ' ਬਾਰੇ ਐਲਾਨ ਕੀਤਾ ਸੀ। ਇਸ 'ਚ ਕੰਗਨਾ ਕਬੱਡੀ ਪਲੇਅਰ ਦੇ ਕਿਰਦਾਰ 'ਚ ਨਜ਼ਰ ਆਉਣ ਵਾਲੀ ਹੈ। ਇਸ ਫਿਲਮ 'ਚ ਕੰਗਨਾ ਨਾਲ ਪੰਜਾਬੀ ਐਕਟਰ ਜੱਸੀ ਗਿੱਲ ਵੀ ਨਜ਼ਰ ਆਉਣਗੇ। 'ਪੰਗਾ' ਨੂੰ ਅਸ਼ਵਨੀ ਅਈਅਰ ਤਿਵਾਰੀ ਡਾਇਰੈਕਟਰ ਕਰਨਗੇ। ਇਸ 'ਚ ਹੁਣ ਇਕ ਹੋਰ ਐਕਟਰਸ ਦੀ ਐਂਟਰੀ ਹੋ ਗਈ ਹੈ।

ਜੀ ਹਾਂ, ਅਸ਼ਵਨੀ ਦੀ ਇਸ ਫਿਲਮ 'ਚ ਹੁਣ ਰਿਚਾ ਚੱਢਾ ਦੀ ਵੀ ਐਂਟਰੀ ਹੋ ਗਈ ਹੈ। ਦਮਦਾਰ ਕਾਸਟ ਨੂੰ ਦੇਖ ਕੇ ਲੱਗਦਾ ਹੈ ਕਿ ਫਿਲਮ ਵੀ ਜ਼ਬਰਦਸਤ ਹੋਣ ਵਾਲੀ ਹੈ। ਜੱਸੀ ਗਿੱਲ ਨਾਲ ਬਾਲੀਵੁੱਡ ਕੁਈਨ ਤੇ ਭੋਲੀ ਪੰਜਾਬਣ ਨੂੰ ਦੇਖਣਾ ਅਸਲ 'ਚ ਬੇਹੱਦ ਦਿਲਚਸਪ ਹੋਣ ਵਾਲਾ ਹੈ। ਇਸ ਫਿਲਮ ਦੇ ਐਲਾਨ ਸਮੇਂ ਡਾਇਰੈਕਟਰ ਅਸ਼ਵਨੀ ਨੇ ਇਕ ਦਿਲਚਸਪ ਵੀਡੀਓ ਬਣਾ ਕੇ ਸਾਰਿਆਂ ਦੇ ਕਿਰਦਾਰਾਂ ਨੂੰ ਮਿਲਵਾਇਆ ਸੀ। ਇਸ 'ਚ ਸਟਾਰ ਕਾਸਟ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਤਸਵੀਰਾਂ ਸੀ। ਇਨ੍ਹਾਂ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਫਿਲਮ ਦਾ ਕੰਟੈਂਟ ਵੀ ਦਮਦਾਰ ਹੋਣ ਵਾਲਾ ਹੈ।


ਦੱਸ ਦੇਈਏ ਕਿ ਰਿਚਾ ਸ਼ਕੀਲਾ ਦੀ ਬਾਇਓਪਿਕ 'ਤੇ ਕੰਮ ਕਰ ਰਹੀ ਹੈ ਤੇ ਉਸ ਦੀ 'ਲਵ ਸੋਨੀਆ' ਫਿਲਮ ਵੀ ਰਿਲੀਜ਼ ਹੋਣ ਵਾਲੀ ਹੈ। ਕੰਗਨਾ ਆਪਣੇ ਬਾਕੀ ਪ੍ਰੋਜੈਕਟ ਕਰ ਰਹੀ ਹੈ। ਦੋਵੇਂ ਸਟਾਰਸ ਆਪਣੀ ਐਕਟਿੰਗ ਨਾਲ ਲੋਕਾਂ ਨੂੰ ਆਪਣਾ ਕਾਇਲ ਕਰ ਚੁੱਕੀਆਂ ਹਨ।


Tags: Richa Chadha PangaAshwiny Iyer TiwariKangana RanautNeena GuptaJassie GillThe Nil Battey SannataBareilly Ki Barfi

Edited By

Sunita

Sunita is News Editor at Jagbani.