FacebookTwitterg+Mail

ਭਾਰਤ ’ਚ ਮਹਿਲਾਵਾਂ ਦੀ ਸੁਰੱਖਿਆ ਨੂੰ ਲੈ ਕੇ ਭੜਕੀ ਰਿਚਾ ਚੱਢਾ, ਦਿੱਤਾ ਅਜਿਹਾ ਬਿਆਨ

richa chadha on tackling crimes against women
09 September, 2019 09:22:54 AM

ਮੁੰਬਈ(ਬਿਊਰੋ)– ਹਰ ਮੁੱਦੇ ’ਤੇ ਆਪਣੀ ਬੇਬਾਕ ਰਾਏ ਰੱਖਣ ਵਾਲੀ ਅਦਾਕਾਰਾ ਰਿਚਾ ਚੱਢਾ ਜਲਦ ਹੀ ‘ਸੈਕਸ਼ਨ 375’ ਫਿਲਮ ’ਚ ਨਜ਼ਰ ਆਵੇਗੀ। ਫਿਲਮ ’ਚ ਰਿਚਾ ਨੇ ਬਲਾਤਕਾਰ ਦੀ ਸ਼ਿਕਾਰ ਰਹਿ ਚੁਕੀ ਪੀੜਤਾ ਦੀ ਵਕੀਲ ਦਾ ਕਿਰਦਾਰ ਨਿਭਾਇਆ ਹੈ। ਇਸ ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾ ਰਿਚਾ ਨੇ ਭਾਰਤ ’ਚ ਮਹਿਲਾਵਾਂ ਦੀ ਸੁਰੱਖਿਆ ਨੂੰ ਲੈ ਕੇ ਇਕ ਅਜਿਹਾ ਬਿਆਨ ਆਇਆ ਹੈ, ਜੋ ਸੁਰਖੀਆਂ ’ਚ ਬਣਿਆ ਹੋਇਆ ਹੈ। ਅਦਾਕਾਰਾ ਰਿਚਾ ਚੱਢਾ ਦਾ ਕਹਿਣਾ ਹੈ ਕਿ ਭਾਰਤ ਮਹਿਲਾਵਾਂ ਦੇ ਲਈ ਸੁਰੱਖਿਅਤ ਸਥਾਨ ਨਹੀਂ ਹੈ ਅਤੇ ਸਰਕਾਰ ਤੇ ਸਮਾਜਿਕ ਦੋਵਾਂ ਪੱਧਰਾਂ ’ਚ ਸੁਧਾਰ ਲਿਆਉਣ ਦੀ ਲੋੜ ਹੈ।

Punjabi Bollywood Tadka
ਰਿਚਾ ਨੇ ਕਿਹਾ ਕਿ ਇਹ ਲੁਕਾਉਣ ’ਚ ਕੋਈ ਦੇਸ਼ ਭਗਤੀ ਨਹੀਂ ਹੈ ਕਿ ਭਾਰਤ ’ਚ ਮਹਿਲਾਵਾ ਅਸੁਰੱਖਿਅਤ ਹਨ। ਮਹਿਲਾਵਾਂ ਦੇ ਵਿਰੁੱਧ ਹਿੰਸਾ ਦੇ ਮਾਮਲੇ ’ਚ ਭਾਰਤ ਕਾਫੀ ਅੱਗੇ ਹੈ, ਇੱਥੋਂ ਤੱਕ ਕਿ ਗਰਭ ’ਚ ਵੀ। ਉਨ੍ਹਾਂ ਕਿਹਾ ਕਿ ਕੰਨਿਆ ਭਰੂਣ ਹੱਤਿਆ, ਦਹੇਜ ਅਤੇ ਐਸਿਡ ਹਮਲੇ ਬਹੁਤ ਜ਼ਿਆਦਾ ਹੋ ਰਹੇ ਹਨ। ਕੀ ਇਸ ਆਧਾਰ ’ਤੇ ਤੁਸੀਂ ਭਾਰਤ ਨੂੰ ਸੁਰੱਖਿਅਤ ਸਥਾਨ ਮੰਨ ਸਕਦੇ ਹੋ? ਜੋ ਲੋਕ ਭਾਰਤ ਨੂੰ ਔਰਤਾਂ ਲਈ ਸੁਰੱਖਿਅਤ ਦੱਸ ਰਹੇ ਹਨ, ਉਹ ਮਰਦ ਹਨ। ਉਨ੍ਹਾਂ ਕਿਹਾ ਕਿ ਕਾਨੂੰਨ ਮਜ਼ਬੂਤ ਹੈ ਪਰ ਉਸ ਨੂੰ ਲਾਗੂ ਕਰਨਾ ਇਕ ਵੱਖਰੀ ਬਹਿਸ ਦਾ ਮੁੱਦਾ ਹੈ।


Tags: Richa ChadhaCrimes Against WomenSection 375Akshaye KhannaBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari