FacebookTwitterg+Mail

ਰਿਚਾ ਚੱਢਾ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਬੋਲਡ ਫੋਟੋਸ਼ੂਟ ਦੀਆਂ ਤਸਵੀਰਾਂ

richa chadha photoshoot
05 November, 2017 02:38:39 PM

ਮੁੰਬਈ (ਬਿਊਰੋ)— ਤਸਵੀਰਾਂ 'ਚ ਤੁਸੀਂ ਬਾਲੀਵੁੱਡ ਅਭਿਨੇਤਰੀ ਰਿਚਾ ਚੱਢਾ ਨੂੰ ਦੇਖ ਸਕਦੇ ਹੋ। ਫਿਲਮ 'ਗੈਂਗਸ ਆਫ ਵਾਸੇਪੁਰ' ਤੇ 'ਮਸਾਨ' 'ਚ ਦਮਦਾਰ ਭੂਮਿਕਾਵਾਂ ਨਿਭਾਉਣ ਵਾਲੀ ਅਭਿਨੇਤਰੀ ਰਿਚਾ ਚੱਢਾ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਹੌਟ ਤਸਵੀਰਾਂ ਨੂੰ ਸ਼ੇਅਰ ਕੀਤਾ ਹੈ। ਰਿਚਾ ਦੀ ਇਸ ਤਸਵੀਰ ਨੂੰ ਕੁਝ ਘੰਟਿਆਂ 'ਚ ਹੀ ਬਹੁਤ ਸਾਰੇ ਲਾਈਕਸ ਮਿਲ ਚੁੱਕੇ ਹਨ।
Punjabi Bollywood Tadka
ਦੱਸਣਯੋਗ ਹੈ ਕਿ ਆਪਣੀਆਂ ਕੁਝ ਤਸਵੀਰਾਂ ਨੂੰ ਸ਼ੇਅਰ ਕਰਨ ਦੀ ਵਜ੍ਹਾ ਕਾਰਨ ਰਿਚਾ ਚੱਢਾ ਨੂੰ ਸੋਸ਼ਲ ਮੀਡੀਆ 'ਤੇ ਟਰੋਲਿੰਗ ਦਾ ਸ਼ਿਕਾਰ ਹੋਣਾ ਪਿਆ ਸੀ। ਇਸ 'ਤੇ ਬੇਬਾਕੀ ਨਾਲ ਕਹਿੰਦਿਆਂ ਰਿਚਾ ਚੱਢਾ ਨੇ ਕਿਹਾ ਕਿ ਮਹਿਲਾਵਾਂ ਨੂੰ ਸਮੇਂ ਤੇ ਹਾਲਾਤ ਦਾ ਵਿਚਾਰ ਕੀਤੇ ਬਿਨਾਂ ਹਰ ਸਮੇਂ ਟਰੋਲਿੰਗ ਦਾ ਸਾਹਮਣਾ ਕਰਨਾ ਪੈਂਦਾ ਹੈ।
Punjabi Bollywood Tadka
ਪਿਛਲੇ ਦਿਨੀਂ ਰਿਚਾ ਨੇ ਕਿਹਾ, 'ਮਹਿਲਾਵਾਂ ਹਰ ਸਮੇਂ ਟਰੋਲ ਕੀਤੀਆਂ ਜਾਂਦੀਆਂ ਹਨ। ਅਜਿਹਾ ਪਵਿੱਤਰ ਮਹੀਨੇ ਰਮਜ਼ਾਨ ਜਾਂ ਕਿਸੇ ਹੋਰ ਵਜ੍ਹਾ ਕਾਰਨ ਨਹੀਂ ਹੈ। ਇਥੋਂ ਤਕ ਕਿ ਕਿਸੇ ਹੋਰ ਸਾਧਾਰਨ ਦਿਨ ਵੀ ਜੇਕਰ ਉਸ ਨੇ ਇਸ ਤਰ੍ਹਾਂ ਦੀ ਤਸਵੀਰ ਪੋਸਟ ਕੀਤੀ ਹੁੰਦੀ ਹੈ ਤਾਂ ਉਸ ਨੂੰ ਅਜਿਹੀਆਂ ਹੀ ਬੇਹੱਦ ਖਰਾਬ ਟਿੱਪਣੀਆਂ ਸੁਣਨ ਨੂੰ ਮਿਲਦੀਆਂ ਹਨ।'
Punjabi Bollywood Tadka
ਤਸਵੀਰਾਂ ਨੂੰ ਲੈ ਕੇ ਰਿਚਾ ਕੋਲੋਂ ਜਦੋਂ ਸੁੰਦਰ ਤੇ ਵਧੀਆ ਲੁੱਕ 'ਚ ਦਿਖਣ ਦੀ ਅਹਿਮੀਅਤ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, 'ਇਕ ਕਲਾਕਾਰ ਦੇ ਰੂਪ 'ਚ ਇਹ ਕਾਫੀ ਅਹਿਮੀਅਤ ਰੱਖਦਾ ਹੈ ਕਿਉਂਕਿ ਇਹ ਵਿਜ਼ੂਅਲ ਮਾਧਿਅਮ ਹੈ ਤੇ ਲੋਕ ਤੁਹਾਡੀ ਖੂਬਸੂਰਤੀ, ਵਾਲਾਂ ਤੇ ਫੈਸ਼ਨ ਨੂੰ ਦੇਖਦੇ ਹਨ।'
Punjabi Bollywood Tadka
ਉਸ ਨੇ ਕਿਹਾ ਕਿ ਉਹ ਜਿੰਨਾ ਸੰਭਵ ਹੋ ਸਕੇ ਉਨਾ ਨੈਚੁਰਲ ਰਹਿਣ ਤੇ ਨਿਯਮਿਤ ਦਿਨ 'ਤੇ ਘੱਟ ਮੇਕਅੱਪ 'ਚ ਰਹਿਣ ਦੀ ਕੋਸ਼ਿਸ਼ ਕਰਦੀ ਹੈ। ਉਸ ਦੀ ਅਗਲੀ ਫਿਲਮ 'ਫੁਕਰੇ ਰਿਟਰਨਸ' ਹੈ। ਰਿਚਾ ਨੇ ਦੱਸਿਆ ਕਿ ਫਿਲਮ ਦੀ ਸ਼ੂਟਿੰਗ ਪੂਰੀ ਹੋ ਗਈ ਹੈ ਤੇ ਇਹ ਦਸੰਬਰ 'ਚ ਰਿਲੀਜ਼ ਹੋਵੇਗੀ।
Punjabi Bollywood TadkaPunjabi Bollywood Tadka


Tags: Richa Chadha Photoshoot Fukrey Returns Instagram