ਮੁੰਬਈ (ਬਿਊਰੋ)— ਤਸਵੀਰਾਂ 'ਚ ਤੁਸੀਂ ਬਾਲੀਵੁੱਡ ਅਭਿਨੇਤਰੀ ਰਿਚਾ ਚੱਢਾ ਨੂੰ ਦੇਖ ਸਕਦੇ ਹੋ। ਰਿਚਾ ਨੇ ਇਹ ਬੇਹੱਦ ਉਮਦਾ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਕੀਤੀਆਂ ਹਨ। ਉਸ ਨੂੰ 'ਗੈਂਗਸ ਆਫ ਵਾਸੇਪੁਰ' ਤੇ 'ਮਸਾਨ' ਵਰਗੀਆਂ ਫਿਲਮਾਂ 'ਚ ਦਮਦਾਰ ਭੂਮਿਕਾਵਾਂ ਨਿਭਾਉਣ ਲਈ ਜਾਣਿਆ ਜਾਂਦਾ ਹੈ। ਰਿਚਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਖੂਬ ਲਾਈਕ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਆਪਣੀਆਂ ਕੁਝ ਤਸਵੀਰਾਂ ਨੂੰ ਸ਼ੇਅਰ ਕਰਨ ਦੀ ਵਜ੍ਹਾ ਕਾਰਨ ਰਿਚਾ ਚੱਢਾ ਨੂੰ ਸੋਸ਼ਲ ਮੀਡੀਆ 'ਤੇ ਟਰੋਲਿੰਗ ਦਾ ਸ਼ਿਕਾਰ ਹੋਣਾ ਪੈਂਦਾ ਸੀ। ਇਸ 'ਤੇ ਬੇਬਾਕੀ ਨਾਲ ਰਿਚਾ ਚੱਢਾ ਨੇ ਕਿਹਾ ਕਿ ਮਹਿਲਾਵਾਂ ਨੂੰ ਸਮੇਂ ਤੇ ਹਾਲਾਤ ਦਾ ਵਿਚਾਰ ਕੀਤੇ ਬਿਨਾਂ ਹਰ ਸਮੇਂ ਟਰੋਲਿੰਗ ਦਾ ਸਾਹਮਣਾ ਕਰਨਾ ਪੈਂਦਾ ਹੈ।